ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵਿਭਾਗ ਨੇ 33 ਦੇ ਕਰੀਬ ਨਵੇਂ ਸਟਾਫ ਮੈਂਬਰਾਂ ਦੀ ਭਰਤੀ ਕੀਤੀ ਹੈ, ਜੋ ਅਗਲੇ ਹਫਤੇ ਤੋਂ ਕੰਮਕਾਰ ਸ਼ੁਰੂ ਕਰਨ ਜਾ ਰਹੇ ਹਨ, ਪਰ ਜੇ ਤੁਹਾਨੂੰ ਲੱਗੇ ਕਿ ਇਸ ਨਾਲ ਤੁਹਾਡੀ ਵੀਜੇ ਦੀ ਫਾਈਲ ਦੀ ਪ੍ਰੋਸੈਸਿੰਗ ਜਲਦ ਹੋ ਜਾਏਗੀ ਤਾਂ ਇੱਥੇ ਤੁਸੀਂ ਸ਼ਾਇਦ ਭੁਲੇਖੇ ਵਿੱਚ ਹੋ, ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾਕਹਿਣਾ ਹੈ ਕਿ ਨਵੇਂ ਸਟਾਫ ਦੇ ਵਾਧੇ ਨਾਲ ਕੰਮਕਾਰ ‘ਤੇ ਕੋਈ ਅਸਰ ਨਹੀਂ ਪਏਗਾ।