ਹਮੇਸ਼ਾ ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿਣ ਵਾਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਇੱਕ ਫਿਰ ਸੁਰਖੀਆਂ ‘ਚ ਹੈ। ਦਰਅਸਲ ਅਮਰੀਕਾ ਦੀ ਵਿਵਾਦਿਤ ਕੁਮੈਂਟੇਟਰ ਕੈਂਡੇਸ ਓਵੇਨ ਦਾ ਵੀਜਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਰੱਦ ਕਰ ਦਿੱਤਾ ਹੈ। ਦਰਅਸਲ ਪਿਛਲੇ ਦਿਨੀ ਆਸਟ੍ਰੇਲੀਆ ਨੇ ਵੀ ਕੈਂਡੇਸ ਦਾ ਵੀਜਾ ਰੱਦ ਕੀਤਾ ਸੀ ਇਸੇ ਕਾਰਨ ਹੁਣ ਨਿਯਮਾਂ ਤਹਿਤ ਨਿਊਜ਼ੀਲੈਂਡ ਨੇ ਵੀ ਉਸਦਾ ਵੀਜਾ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਇਮੀਗ੍ਰੇਸ਼ਨ ਮਨਿਸਟਰ ਟੋਨੀ ਬਰਕ ਨੇ ਪਿਛਲੇ ਦਿਨੀ ਕਿਹਾ ਸੀ ਕਿ ਕੈਂਡੇਸ ਦੇ ਬਿਆਨ ਕਿਸੇ ਵੀ ਵਿਵਾਦ ਨੂੰ ਖੜਾ ਕਰ ਸਕਦੇ ਹਨ ਤੇ ਇਸੇ ਲਈ ਆਸਟ੍ਰੇਲੀਆ ਵਾਸੀਆਂ ਦੇ ਹਿੱਤਾਂ ਲਈ ਚੰਗਾ ਹੈ ਕਿ ਉਹ ਇੱਥੇ ਨਾ ਆਉਣ।
