[gtranslate]

ਓਵਰਸਟੇਅਰਜ਼ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਲੈ ਸਕਦੀ ਹੈ ਇਹ ਵੱਡਾ ਫੈਸਲਾ, ਮੰਤਰੀ ਮਾਈਕਲ ਵੁੱਡ ਨੇ ਸਾਂਝੀ ਕੀਤੀ ਇਹ ਜਾਣਕਾਰੀ

immigration new zealand can take

ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਓਵਰਸਟੇਅਰਜ਼ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਓਵਰਸਟੇਅਰਜ਼ ਨੂੰ ਲੈ ਕੇ ਨਿਊਜ਼ੀਲੈਂਡ ਸਰਕਾਰ ਇੱਕ ਅਮਨੇਸਟੀ ਸਕੀਮ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਸਕੀਮ ਦੇ ਜ਼ਮੀਨੀ ਪੱਧਰ ‘ਤੇ ਆਉਣ ਨੂੰ ਬਹੁਤ ਸਮਾਂ ਲੱਗ ਸਕਦਾ ਹੈ ਕਿਉਂਕ ਇਸ ਨੂੰ ਲਾਗੂ ਲਈ ਕੁੱਝ ਕਾਨੂੰਨੀ ਬਦਲਾਅ ਕੀਤੇ ਜਾਣੇ ਹਨ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਜੱਥੇਬੰਦੀਆਂ ਵਲੋਂ ਸਮੇਂ-ਸਮੇਂ ‘ਤੇ ਸਰਕਾਰ ਅੱਗੇ ਰੱਖੀ ਜਾਂਦੀ ਮੰਗ ਪ੍ਰਵਾਨ ਹੋ ਜਾਵੇਗੀ ਅਤੇ ਹਜ਼ਾਰਾਂ ਓਵਰਸਟੇਅਰਜ਼ ਨੂੰ ਇਸਦਾ ਫਾਇਦਾ ਮਿਲੇਗਾ। ਮੀਡੀਆ ਰਿਪੋਰਟਾਂ ਅਨੁਸਾਰ ਮੌਜੂਦਾ ਸਮੇਂ ‘ਚ ਨਿਊਜੀਲੈਂਡ ‘ਚ 14000 ਓਵਰਸਟੇਅਰਜ਼ ਹਨ। ਜ਼ਿਕਰਯੋਗ ਹੈ ਕਿ ਇਸ ਫੈਸਲੇ ਨਾਲ ਨਿਊਜ਼ੀਲੈਂਡ ਵਿੱਚ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਕਾਰੋਬਾਰੀਆਂ ਨੂੰ ਵੀ ਕੁੱਝ ਰਾਹਤ ਮਿਲ ਸਕਦੀ ਹੈ।

Leave a Reply

Your email address will not be published. Required fields are marked *