ਵਿਦੇਸ਼ਾ ‘ਚ ਓਵਰਸਟੇਅਰ ਯਾਨੀ ਕਿ ਓਵਰ ਸਟੇਅ ਦਾ ਮਸਲਾ ਵੀ ਇੱਕ ਅਹਿਮ ਮਸਲਾ ਹੈ। ਅਕਸਰ ਹੀ ਇਸ ਵਿਸ਼ੇ ਨੂੰ ਲੈ ਕੇ ਕਾਫੀ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸੇ ਮਾਮਲੇ ਨੂੰ ਲੈ ਕੇ ਨਿਊਜ਼ੀਲੈਂਡ ਵਸਦੇ ਲੋਕਾਂ ਲਈ ਵੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਸਰਕਾਰ ‘ਚ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਈਕਲ ਵੁੱਡ ਨੇ ਨਿਊਜ਼ੀਲੈਂਡ ਚ ਮੌਜੂਦ ਓਵਰ ਸਟੇਅ ਲੋਕਾਂ ਨੂੰ ਪੱਕੇ ਕਰਨ ਅਤੇ ਉਹਨਾਂ ਨੂੰ ਐਮਨੈਸਟੀ ਦੇਣ ਦੀ ਗੱਲ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਜਲਦ ਕੋਈ ਕਨੂੰਨ ਲਿਆਂਦਾ ਜਾਵੇਗਾ ਜਿਸ ਨਾਲ ਹਨ ਲੋਕਾਂ ਨੂੰ ਪੱਕੇ ਕਰਨ ਦਾ ਰਾਹ ਪੱਧਰਾਂ ਕੀਤਾ ਜਾਂ ਸਕੇ।
ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਇੱਕ ਅੰਦਾਜੇ ਅਨੁਸਾਰ ਨਿਊਜ਼ੀਲੈਂਡ ਚ ਇਸ ਮੌਕੇ 140000 ਦੇ ਕਰੀਬ ਓਵਰਸਟੇਅਰ ਹਨ ਅਤੇ ਇਹਨਾਂ ਲੋਕ ਚ ਸਾਰੇ ਹੀ ਨਸਲ ਦੇ ਲੋਕ ਹਨ ਅਤੇ ਅੰਦਾਜਾ ਇਹ ਵੀ ਲਈਆਂ ਜਾਂ ਰਿਹਾ ਹੈ ਕਿ ਇਹਨਾਂ ਲੋਕਾਂ ਚ ਸਭ ਤੋਂ ਵੱਧ ਗਿਣਤੀ ਪੈਸੇਫਿਕ ਲੋਕਾਂ ਦੀ ਹੈ ਅਤੇ ਜੇਕਰ ਭਾਰਤ ਨਾਲ ਸਬੰਧਿਤ ਲੋਕ ਦੀ ਗੱਲ ਕੀਤੀ ਜਾਵੇ ਤਾ ਉਹਨਾਂ ਦੀ ਗਿਣਤੀ 1200 ਤੋਂ 1500 ਦੇ ਕਰੀਬ ਦੱਸੀ ਜਾਂ ਰਹੀ ਹੈ।