[gtranslate]

ਨਿਊਜ਼ੀਲੈਂਡ ਆਉਣ ਵਾਲੇ ਭਾਰਤੀ ਰਹਿਣ ਸਾਵਧਾਨ, ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਲਈ ਜਾਰੀ ਕੀਤੀ ਇਹ ਚਿਤਾਵਨੀ !

Immigration Department has issued a warning

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਭਾਰਤੀਆਂ ਨੂੰ ਲੈ ਕੇ ਧੋਖਾਧੜੀ ਸਬੰਧੀ ਇੱਕ ਅਹਿਮ ਚਿਤਾਵਨੀ ਜਾਰੀ ਕੀਤੀ ਹੈ। ਇਮੀਗ੍ਰੇਸ਼ਨ ਮੁਤਾਬਿਕ ਭਾਰਤ ਵਿੱਚ ਬੈਠੇੇ ਕੁੱਝ ਇਮੀਗ੍ਰੇਸ਼ਨ ਏਜੰਟ ਇਸ ਸਮੇਂ ਲੋਕਾਂ ਨੂੰ ਆਪਣੇ ਜਾਲ ‘ਚ ਫਸਾ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਸਾਊਥ ਏਸ਼ੀਆ ਦੀਆਂ ਸਾਰੀਆਂ ਵੀਜਾ ਫਾਈਲਾ ਦਾ ਕੰਮਕਾਰ ਦੇਖਣ ਵਾਲੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਦਿੱਲੀ ਸਥਿਤ ਦਫਤਰ ਰਿਸਕ ਐਂਡ ਵੇਰੀਫੀਕੇਸ਼ਨ ਦਫਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਏਜੰਟ ਲੋਕਾਂ ਨੂੰ Visitor Visa ਤੇ Work Visa ਦਾ ਲਾਲਚ ਦੇ ਕੇ ਲੱਖਾਂ ਰੁਪਏ ਠੱਗ ਰਹੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਇਹ ਏਜੰਟ ਨਕਲੀ ਫਾਇਲਾਂ ਲਗਾ ਕੇ ਵੀਜੇ ਅਪਲਾਈ ਕਰਦੇ ਹਨ ਫਿਰ ਲੋਕਾਂ ਨੂੰ ਨਕਲੀ ਵੀਜੇ ਦੇ ਦਿੰਦੇ ਨੇ ਅਤੇ ਜਦੋਂ ਲੋਕ ਯਾਤਰਾ ਕਰਦੇ ਨੇ ਤਾਂ ਉਹ ਕਸੂਤੇ ਫਸ ਜਾਂਦੇ ਨੇ। ਇਸ ਲਈ registered ਏਜੰਟ ਤੋਂ ਬਿਨਾਂ ਕਿਸੇ ਏਜੰਟ ਤੋਂ ਆਪਣੀ ਫਾਇਲ ਨਾ ਲਗਵਾਓ ਨਹੀਂ ਤਾਂ ਬਾਅਦ ‘ਚ ਤੁਹਾਡੇ ਪੱਲੇ ਵੀ ਪਛਤਾਵਾ ਹੀ ਰਹੇਗਾ।

Leave a Reply

Your email address will not be published. Required fields are marked *