[gtranslate]

ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਬਾਰਡਰ ਸਟਾਫ ਦਾ ਵੱਡਾ ਐਲਾਨ, ਆਮ ਲੋਕ ਹੋਣਗੇ ਖੱਜਲ-ਖੁਆਰ !

Immigration border staff to strike

ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਬਾਰਡਰ ਸਟਾਫ ਨੇ ਇੱਕ ਵੱਡਾ ਐਲਾਨ ਕੀਤਾ ਹੈ। ਦਰਅਸਲ ਸਟਾਫ ਨੇ ਸਰਕਾਰ ਵੱਲੋਂ ਤਨਖ਼ਾਹ ‘ਚ ਵਾਧੇ ਦੀ ਮੰਗ ਨੂੰ ਨਾ ਮੰਨਣ ਤੋਂ ਬਾਅਦ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਲਗਭਗ 100 ਪਬਲਿਕ ਸਰਵਿਸ ਅਸੋਸੀਏਸ਼ਨ (PSA) ਮੈਂਬਰ ਜੋ ਬਾਰਡਰ ਤੇ ਕੰਮ ਕਰਦੇ ਹਨ, 31 ਦਸੰਬਰ ਨੂੰ ਸਵੇਰੇ 6 ਵਜੇ ਤੋਂ 20 ਜਨਵਰੀ ਤੱਕ ਹੜਤਾਲ ਵਿੱਚ ਸ਼ਾਮਿਲ ਹੋਣਗੇ। ਇਸ ਹੜਤਾਲ ਦੌਰਾਨ ਕਰਮਚਾਰੀ ਅਦਾਇਗੀ ਰਹਿਤ ਕੰਮ ਕਰਨ ਤੋਂ ਇਨਕਾਰ ਕਰਨਗੇ ਅਤੇ ਖਾਣੇ ਤੇ ਅਤੇ ਹੋਰ ਬ੍ਰੇਕ ਸਾਰੇ ਕਰਮਚਾਰੀ ਇੱਕੋ ਸਮੇਂ ਲੈਣਗੇ। ਜ਼ਿਕਰਯੋਗ ਹੈ ਕਿ ਇਸ ਹੜਤਾਲ ਦੇ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਏਗਾ।

Leave a Reply

Your email address will not be published. Required fields are marked *