[gtranslate]

$70,000 ਦਿਓ ਤੇ ਨੌਕਰੀ ਸਣੇ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼ ? NZ ਦੇ ਇਮੀਗ੍ਰੇਸ਼ਨ ਸਲਾਹਕਾਰ ਵੀ ਚੁੱਕ ਰਹੇ ਨੇ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ

Immigration adviser on tape offering

ਨਿਊਜ਼ੀਲੈਂਡ ‘ਚ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਵੱਲੋਂ ਆਮ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ਇੱਥੇ ਇਮੀਗ੍ਰੇਸ਼ਨ ਸਲਾਹਕਾਰ ਹੇਡੀ ਕੇਸਟੀਲਿਊਚੀ ‘ਤੇ ਸਿੰਘਾਪੁਰ ਤੋਂ ਆਈ ਪ੍ਰਵਾਸੀ ਰਿਚਰਡ ਲੂ ਨੇ ਇਲਜ਼ਾਮ ਲਗਾਏ ਹਨ ਕਿ ਜਦੋਂ ਮਈ ‘ਚ ਉਹ ਨਿਊਜ਼ੀਲੈਂਡ ਐਕਰੀਡੇਟਡ ਵਰਕ ਵੀਜੇ ‘ਤੇ ਆਇਆ ਤਾਂ ਸਿਰਫ 2 ਮਹੀਨੇ ਬਾਅਦ ਹੀ ਉਸਦੀ ਨੌਕਰੀ ਚੱਲੀ ਗਈ ਤੇ ਉਹ ਧੱਕੇ ਖਾਣ ਨੂੰ ਮਜਬੂਰ ਹੋ ਗਿਆ। ਉਸਦਾ ਕਹਿਣਾ ਹੈ ਕਿ ਇਸ ਪਿੱਛੋਂ ਉਸਨੇ ਨੌਕਰੀ ਲਈ ਹੇਡੀ ਨੂੰ ਕਰੀਬ $18,000 ਦੀ ਰਾਸ਼ੀ ਦਿੱਤੀ ਸੀ ਤੇ ਉਸਨੇ ਇਸ ਸਬੰਧੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ ਇੰਨਾਂ ਹੀ ਨਹੀਂ ਇਲਜ਼ਾਮ ਹਨ ਕਿ ਹੇਡੀ ਨੇ ਰਿਚਰਡ ਕੋਲੋਂ ਨਿਊਜ਼ੀਲੈਂਡ ‘ਚ ਵਰਕ ਵੀਜੇ ਤੇ ਪੱਕੇ ਕਰਾਉਣ ਲਈ ਕਰੀਬ $70,000 ਦੀ ਮੰਗ ਕੀਤੀ ਹੈ। ਇੰਨਾਂ ਹੀ ਨਹੀਂ ਪਰਿਵਾਰ ਸਮੇਤ ਇਹ ਖਰਚਾ ਕਿਤੇ ਜਿਆਦਾ ਵਧਾਕੇ ਦੱਸਿਆ ਗਿਆ ਸੀ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਰਿਚਰਡ ਨੇ ਇਮੀਗ੍ਰੇਸ਼ਨ ਟ੍ਰਿਬਊਨਲ ਕੋਲ ਹੇਡੀ ਤੇ ਕੰਪਨੀ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਹਾਲਾਂਕਿ ਇਮੀਗ੍ਰੇਸ਼ਨ ਸਲਾਹਕਾਰ ਨੇ ਇੰਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

Leave a Reply

Your email address will not be published. Required fields are marked *