ਪੁਲਿਸ ਨੇ ਉਸ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਹੀ ਦੋ ਦਿਨ ਪਹਿਲਾ ਰਾਤ ਆਕਲੈਂਡ ਡੇਅਰੀ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਹੈ। ਦੱਸ ਦੇਈਏ 34 ਸਾਲਾ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਕਾਤਲ ਦੀ ਭਾਲ ਲਈ ਪੁਲਿਸ ਨੇ ਸੀਸੀਟੀਵੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਕਾਤਲ ਨੇ ਕਾਲੇ ਬੂਟ, ਟੋਪੀ ਤੇ ਲੰਬੀ ਸਲੀਵ ਵਾਲਾ ਟੋਪ ਪਾਇਆ ਹੋਇਆ ਹੈ। ਜਿਹੜੀ ਕਾਲੀ ਪੈਂਟ ਦੋਸ਼ੀ ਨੇ ਪਾਈ ਹੈ, ਉਸਦੀ ਇੱਕ ਲੱਤ ‘ਤੇ ਚਿੱਟੇ ਰੰਗ ਨਾਲ ‘ਰੇਡਰਜ਼’ ਲਿਖਿਆ ਹੋਇਆ ਹੈ। ਬੀਤੀ ਸ਼ਾਮ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪੁਲਿਸ ਨੇ ਇਸ ਘਾਤਕ ਲੁੱਟ ਬਾਰੇ ਹੈਰਾਨ ਕਰਨ ਵਾਲੇ ਨਵੇਂ ਵੇਰਵਿਆਂ ਦਾ ਖੁਲਾਸਾ ਕੀਤਾ ਹੈ।
ਡਿਟੈਕਟਿਵ ਇੰਸਪੈਕਟਰ ਸਕਾਟ ਬੀਅਰਡ ਨੇ ਕਿਹਾ, “ਅਪਰਾਧੀ ਕੈਸ਼ ਰਜਿਸਟਰ ਦੇ ਦਰਾਜ਼ ਨਾਲ ਰਾਤ 8 ਵਜੇ ਦੇ ਕਰੀਬ ਸਟੋਰ ਛੱਡ ਗਿਆ ਸੀ ਅਤੇ ਡੰਕਨ ਐਵੇਨਿਊ ਵੱਲ ਲਗਭਗ 100 ਮੀਟਰ ਚੱਲਿਆ ਸੀ।”