ਸਵੀਡਨ ਦੀ ਫਰਨੀਚਰ ਨਿਰਮਾਤਾ ਕੰਪਨੀ ਆਈਕੀਆ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਨਵੇਂ ਸਾਲ ਮੌਕੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਆਈਕੀਆ ਵੱਲੋਂ ਆਕਲੈਂਡ ਦੇ ਸਿਲਵੀਆ ਪਾਰਕ ਵਿਖੇ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਿਆ ਜਾਵੇਗਾ। ਅਹਿਮ ਗੱਲ ਹੈ ਕਿ $407 ਮਿਲੀਅਨ ਦੀ ਲਾਗਤ ਵਾਲੇ ਸਟੋਰ ‘ਚ 400 ਕਰਮਚਾਰੀਆਂ ਦੀ ਭਰਤੀ ਦਾ ਖਰਚਾ ਵੀ ਸ਼ਾਮਿਲ ਹੈ। ਹਾਲਾਂਕਿ ਸਟੋਰ ਖੋਲ੍ਹਣ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ ਪਰ ਆਈਕੀਆ ਨਿਊਜੀਲੈਂਡ ਦੇ ਮਾਰਕੀਟ ਮੈਨੇਜਰ ਜੋਹੇਨਾ ਸਿਡਰਲੋਫ ਅਨੁਸਾਰ ਹਰੇਕ ਭਰਤੀ ਲਈ ਕਰੀਬ 800 ਦੇ ਕਰੀਬ ਐਪਲੀਕੇਸ਼ਨਾਂ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ।
