ਇੱਕ ਓਵਰ ਵਿੱਚ 6 ਛੱਕੇ, ਕ੍ਰਿਕਟ ‘ਚ ਅਜਿਹੇ ਰਿਕਾਰਡ ਘੱਟ ਹੀ ਬਣਦੇ ਹਨ ਅਤੇ ਜਦੋਂ ਬਣਦੇ ਹਨ ਤਾਂ ਇਸ ਦਾ ਅਸਰ ਸਕੋਰ ਬੋਰਡ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਹਾਲ ਹੀ ‘ਚ ਪਾਕਿਸਤਾਨ ‘ਚ ਖੇਡੇ ਗਏ ਪ੍ਰਦਰਸ਼ਨੀ ਮੈਚ ਦੌਰਾਨ ਇਹ ਰਿਕਾਰਡ ਬਣਾਇਆ ਗਿਆ ਹੈ। ਦੱਸ ਦੇਈਏ ਪਾਕਿਸਤਾਨੀ ਬੱਲੇਬਾਜ਼ ਇਫਤਿਖਾਰ ਅਹਿਮਦ ਨੇ ਉਸ ਗੇਂਦਬਾਜ਼ ਦੇ ਖਿਲਾਫ 6 ਛੱਕੇ ਜੜੇ, ਜੋ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਅੰਤਰਿਮ ਖੇਡ ਮੰਤਰੀ ਵੀ ਹੈ। ਅਸੀਂ ਗੱਲ ਕਰ ਰਹੇ ਹਾਂ ਵਹਾਬ ਰਿਆਜ਼ ਦੀ, ਜਿਸ ਦੇ ਖਿਲਾਫ ਇਫਤਿਖਾਰ ਅਹਿਮਦ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।
Wahab Riaz and Iftikhar Ahmed enjoy the 𝐬𝐢𝐱 𝐬𝐢𝐱𝐞𝐬 in a #SpiritOfCricket moment 🤝 pic.twitter.com/DcAZYoMky1
— Pakistan Cricket (@TheRealPCB) February 5, 2023
ਇਫਤਿਖਾਰ ਅਹਿਮਦ ਨੇ 20 ਓਵਰਾਂ ਦੇ ਪ੍ਰਦਰਸ਼ਨੀ ਮੈਚ ਵਿੱਚ 50 ਗੇਂਦਾਂ ਵਿੱਚ 94 ਦੌੜਾਂ ਬਣਾਈਆਂ। ਪੀਐਸਐਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਕੋਈ ਪ੍ਰਦਰਸ਼ਨੀ ਮੈਚ ਖੇਡਿਆ ਜਾ ਰਿਹਾ ਸੀ। ਅਤੇ ਉਸ ਵਿੱਚ 6 ਗੇਂਦਾਂ ਵਿੱਚ 6 ਛੱਕੇ ਜੜ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਕਾਰਨਾਮਾ ਹੋਇਆ।