ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਚੱਲਣ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਸਾਊਥ ਆਈਲੈਂਡ ਲਈ ਰੁਝਾਨ ਸੈੱਟ ਕਰਦੇ ਹੋਏ ਵੀਰਵਾਰ ਦੀ ਸਵੇਰ ਨੂੰ MetService ਨੇ Queenstown ‘ਚ -1C ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ, ਅਤੇ ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ‘ਚ ਤਾਪਮਾਨ -3C ਤੱਕ ਜਾ ਸਕਦਾ ਹੈ। ਸਾਊਥਲੈਂਡ, ਓਟੈਗੋ, ਕੈਂਟਰਬਰੀ, ਅਤੇ ਮਾਰਲਬਰੋ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਦੁਪਹਿਰ ਤੋਂ ਵੀਰਵਾਰ ਦੇ ਸ਼ੁਰੂ ਵਿੱਚ ਕੁਝ ਬਰਫਬਾਰੀ ਹੋ ਸਕਦੀ ਹੈ। ਜਦਕਿ ਪੋਰਟਰਸ ਪਾਸ ਅਤੇ ਆਰਥਰ ਪਾਸ ਲਈ ਸੜਕੀ ਬਰਫ਼ਬਾਰੀ ਦੀਆਂ ਚੇਤਾਵਨੀਆਂ ਲਾਗੂ ਹਨ।
ਟੌਪੋ ‘ਚ ਬੁੱਧਵਾਰ ਨੂੰ ਤਾਪਮਾਨ -2C ਤੱਕ ਡਿੱਗਣ ਦੀ ਉਮੀਦ ਹੈ ਅਤੇ ਹੈਮਿਲਟਨ ‘ਚ ਸ਼ੁੱਕਰਵਾਰ ਨੂੰ 0C ਤੱਕ ਪਹੁੰਚਣ ਦੀ ਉਮੀਦ ਹੈ। MetService ਮੌਸਮ ਵਿਗਿਆਨੀ Mmathapelo Makgabutlane ਨੇ ਕਿਹਾ ਕਿ “ਇਸ ਸਾਲ ਮਈ ਮਹੀਨਾ ਪਿਛਲੇ ਸਾਲ ਨਾਲੋਂ ਬਹੁਤ ਠੰਡਾ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ।