ਨਿਊਜ਼ੀਲੈਂਡ ‘ਚ ਭਾਵੇ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ। ਲੋਕਾਂ ਨੂੰ ਐਮਰਜੈਂਸੀ ਵਿਭਾਗ ‘ਚ ਵੀ ਇਲਾਜ਼ ਲਈ ਉਡੀਕ ਕਰਨੀ ਪੈਂਦੀ ਹੈ ਪਰ ਫਿਰ ਵੀ ਭਾਰਤੀ ਮੂਲ ਦੀਆਂ ਸੈਂਕੜੇ ਨਰਸਾਂ ਨਿਊਜੀਲੈਂਡ ਆਕੇ ਵੀ ਬੇਰੁਜ਼ਗਾਰ ਹਨ ਤੇ ਹਜ਼ਾਰਾਂ ਡਾਲਰਾਂ ਦੀਆਂ ਕਰਜਦਾਰ ਹੋ ਚੁੱਕੀਆਂ ਹਨ। ਇੰਨਾਂ ਹੀ ਨਹੀਂ ਭਾਰਤੀ ਮੂਲ ਦੇ ਨਾਲ -ਨਾਲ ਫਿਲੀਪੀਨੋ ਮੂਲ ਦੀਆਂ ਹਜ਼ਾਰਾਂ ਨਰਸਾਂ ਵੀ ਨਿਊਜੀਲੈਂਡ ‘ਚ ਓਵਰਸੀਜ਼ ਰਿਕਰੀਊਟਰਾਂ ਦੀ ਮੱਦਦ ਨਾਲ ਹਜ਼ਾਰਾਂ ਡਾਲਰ ਖਰਚਕੇ ਪਹੁੰਚੀਆਂ ਸਨ, ਖਾਸ ਗੱਲ ਹੈ ਕਿ ਇਨ੍ਹਾਂ ‘ਚੋਂ ਬਹੁਤੀਆਂ ਭਾਰਤੀ ਮੂਲ ਦੀਆਂ ਨਰਸਾਂ ਤਾਂ ਅਰਬ ਦੇਸ਼ਾਂ ਵਿੱਚ ਆਪਣੀ ਬਹੁਤ ਵਧੀਆ ਨੌਕਰੀ ਵੀ ਛੱਡਕੇ ਆਈਆਂ ਹਨ, ਪਰ ਨਿਊਜੀਲੈਂਡ ਆਕੇ ਇਨ੍ਹਾਂ ਨੂੰ ਕਈਆਂ ਨੂੰ ਨੌਕਰੀ ਨਾ ਮਿਲਣ ਕਾਰਨ ਇਹ ਹੁਣ ਬੇਰੁਜਾਰੀ ਤੇ ਕਰਜਦਾਰੀ ਦੋਨੋਂ ਹੀ ਹਾਲਾਤ ਇੱਕੋ ਵੇਲੇ ਸਹਿਣ ਕਰ ਰਹੀਆਂ ਹਨ। ਬਸ ਇੱਥੇ ਹੀ ਬੱਸ ਨਹੀਂ ਹੁੰਦੀ ਕਈਆਂ ਨੂੰ ਤਾ ਕਮਿਊਨਿਟੀ ਸੰਸਥਾਵਾਂ ਤੋਂ ਆਰਥਿਕ ਮੱਦਦ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
