Porirua ਵਾਸੀ ਅੱਜ ਬੱਤੀ ਗੁਲ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਅਨੁਸਾਰ ਪੋਰੀਰੂਆ ਵਿੱਚ 1100 ਤੋਂ ਵੱਧ ਘਰਾਂ ਵਿੱਚ ਅੱਜ ਸਵੇਰੇ ਬਿਜਲੀ ਸਪਲਾਈ ਬੰਦ ਹੋ ਗਈ ਸੀ। ਹਾਲਾਂਕਿ ਹੁਣ ਜ਼ਿਆਦਾਤਰ ਪੋਰੀਰੂਆ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਅਜੇ ਵੀ 260 ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ। ਪ੍ਰਭਾਵਿਤ ਖੇਤਰਾਂ ਵਿੱਚ ਪਾਪਾਕੋਹਾਈ, ਪੋਰੀਰੂਆ ਸਿਟੀ ਸੈਂਟਰ, ਪੇਰੇਮਾਟਾ, ਆਓਟੀਆ, ਪੋਰੀਰੂਆ ਅਤੇ ਪੁਕੇਰੂਆ ਬੇ ਸ਼ਾਮਿਲ ਹਨ। ਵੈਲਿੰਗਟਨ ਇਲੈਕਟ੍ਰੀਸਿਟੀ ਨੇ ਕਿਹਾ ਕਿ ਆਊਟੇਜ ਕੱਲ੍ਹ ਸਵੇਰੇ ਪੋਰੀਰੂਆ ਵਿੱਚ ਲੱਗੀ ਵੱਡੀ ਸਕ੍ਰੱਬ ਅੱਗ ਨਾਲ ਸਬੰਧਿਤ ਨਹੀਂ ਸੀ, ਕਿਉਂਕਿ ਇਹ ਦਿੱਕਤ ਇੱਕ ਵੱਖਰੀ ਬਿਜਲੀ ਸਪਲਾਈ ਲਾਈਨ ‘ਤੇ ਸੀ।
![hundreds of homes in porirua without power](https://www.sadeaalaradio.co.nz/wp-content/uploads/2024/01/WhatsApp-Image-2024-01-13-at-1.23.01-PM-950x534.jpeg)