ਕੋਰੋਨਾ ਦਾ ਕਹਿਰ ਘੱਟਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਦਾਕਾਰਾ ਨੇ ਆਪਣੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਹੁਣ ਰਿਤਿਕ ਰੋਸ਼ਨ ਤੇ ਦੀਪਿਕਾ ਪਾਦੁਕੋਣ ਦੇ ਫੈਨਜ਼ ਲਈ ਵੀ ਇੱਕ ਖੁਸ਼ਖਬਰੀ ਆਈ ਹੈ। ਦਰਅਸਲ ਪਹਿਲੀ ਵਾਰ ਦੀਪਿਕਾ ਪਾਦੁਕੋਣ ਨਾਲ ਰਿਤਿਕ ਰੌਸ਼ਨ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਦਰਅਸਲ ਇੰਸਟਾਗ੍ਰਾਮ ’ਤੇ ਦੀਪਿਕਾ ਤੇ ਫ਼ਿਲਮ ਦੀ ਬਾਕੀ ਟੀਮ ਨਾਲ ਰਿਤਿਕ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦੀਪਿਕਾ ਪਾਦੁਕੋਣ ਤੇ ਰਿਤਿਕ ਰੋਸ਼ਨ ਪਹਿਲੀ ਵਾਰ ਪਰਦੇ ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਵੱਲੋ ਨਿਰਦੇਸ਼ਿਤ ‘ਫਾਈਟਰ’ ’ਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ। ਦੱਸ ਦਈਏ ਕਿ ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ‘ਵਾਰ’ ਬਣਾ ਚੁੱਕੇ ਹਨ। ਇੰਸਟਾਗ੍ਰਾਮ ’ਤੇ ਦੀਪਿਕਾ ਤੇ ਫ਼ਿਲਮ ਦੀ ਬਾਕੀ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਰਿਤਿਕ ਨੇ ਲਿਖਆ, ‘ਇਹ ਗੈਂਗ ਉਡਾਨ ਭਰਨ ਲਈ ਤਿਆਰ ਹੈ।’ ਦੱਸ ਦੇਇਆ ਕਿ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 24 ਘੰਟਿਆਂ ਦੇ ਅੰਦਰ ਤਸਵੀਰਾਂ ਨੂੰ 25 ਲੱਖ ਤੋਂ ਵੱਧ ਲਾਈਕਸ ਮਿਲੇ ਸਨ।