ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਵੀਡੀਓ ਲੀਕ ਹੋਣ ਦਾ ਮਾਮਲਾ ਕਾਫੀ ਜਿਆਦਾ ਭਖਿਆ ਹੋਇਆ ਹੈ। ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ‘ਤੇ ਦੋਸ਼ ਲਾਏ ਜਾ ਰਹੇ ਨੇ ਕਿ ਉਸ ਨੇ ਹੀ ਹੋਸਟਲ ਦੀਆਂ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਬਣਾ ਕੇ ਲੀਕ ਕਰ ਦਿੱਤੀ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ ਵੀਡੀਓ ਲੀਕ ਹੋਣ ਤੋਂ ਬਾਅਦ ਕੁਝ ਵਿਦਿਆਰਥਣਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਕਾਲਜ ਪ੍ਰਸ਼ਾਸਨ ਨੇ ਇੰਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਉੱਥੇ ਹੀ ਪੁਲਿਸ ਨੇ ਵੀ ਕਿਹਾ ਕਿ ਕਿਸੇ ਵੱਲੋਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਵਿਦਿਆਰਥਣ ਸਮੇਤ ਉਸ ਦੇ boyfriend ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਰ ਅੱਜ ਅਸੀਂ ਗੱਲ ਕਰਾਂਗੇ ਲੀਕ ਵੀਡੀਓਜ਼ ਬਾਰੇ
ਅਜਿਹੇ ‘ਚ ਜੇਕਰ ਵੀਡੀਓਜ਼ ਲੀਕ ਹੁੰਦੀਆਂ ਹਨ ਤਾਂ ਉਹ ਵੀਡੀਓਜ਼ ਕਈ ਵੈੱਬਸਾਈਟਾਂ ‘ਤੇ ਵੀ ਅਪਲੋਡ ਹੁੰਦੀਆਂ ਹਨ। ਅਜਿਹੇ ‘ਚ ਵੀਡੀਓ ਦੇ ਵਾਇਰਲ ਹੋਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਪਰ, ਕੁਝ ਕਦਮਾਂ ਦੀ ਪਾਲਣਾ ਕਰਕੇ, ਤੁਸੀਂ ਪੋਰਨ ਸਾਈਟਾਂ ਜਾਂ ਸੋਸ਼ਲ ਮੀਡੀਆ ਵੈਬਸਾਈਟਾਂ ‘ਤੇ ਅਪਲੋਡ ਕੀਤੇ ਵੀਡਿਓਜ਼ ਜਾਂ ਫੋਟੋਆਂ ਨੂੰ ਡਿਲੀਟ ਕਰਵਾ ਸਕਦੇ ਹੋ। ਸਭ ਤੋਂ ਵਧੀਆ ਵਿਕਲਪ ਇਹ ਹੈ ਕਿ ਸਥਾਨਕ ਪੁਲਿਸ ਸਟੇਸ਼ਨ ਜਾ ਕੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਜਾਵੇ। ਹਾਲਾਂਕਿ, ਇਸ ਵਿੱਚ ਬਹੁਤ ਸਮਾਂ ਲੱਗੇਗਾ। ਇਸਦੇ ਨਾਲ ਹੀ ਤੁਸੀਂ ਸਾਈਟ ਦੇ ਮਾਲਕ ਨਾਲ ਸੰਪਰਕ ਕਰਕੇ ਵੀ ਵੀਡੀਓ ਨੂੰ ਡਿਲੀਟ ਕਰਵਾ ਸਕਦੇ ਹੋ।
ਜ਼ਿਆਦਾਤਰ ਵੈੱਬਸਾਈਟਾਂ ਕਾਪੀਰਾਈਟ ਨੀਤੀ ਦੀ ਪਾਲਣਾ ਕਰਦੀਆਂ ਹਨ। ਇਸ ਕਾਰਨ ਉਹ ਅਜਿਹੀਆਂ ਪੋਸਟਾਂ ਨੂੰ ਤੁਰੰਤ ਹਟਾ ਦਿੰਦੀਆਂ ਹਨ। ਜੇਕਰ ਤੁਸੀਂ ਵੈੱਬਸਾਈਟ ਦੇ ਮਾਲਕ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਹੋ, ਤਾਂ ਤੁਸੀਂ ਇਸ ਬਾਰੇ ਕਿਸੇ ਹੋਰ ਤਰੀਕੇ ਨਾਲ ਪਤਾ ਲਗਾ ਸਕਦੇ ਹੋ। ਇਸ ਦੇ ਲਈ ਤੁਸੀਂ ਥਰਡ ਪਾਰਟੀ ਵੈੱਬਸਾਈਟ www.whois.com ਦੀ ਮਦਦ ਲੈ ਸਕਦੇ ਹੋ। ਇਸ ਵਿੱਚ ਕਿਸੇ ਵੀ ਸਾਈਟ ਦਾ ਡੋਮੇਨ ਨਾਮ ਦਰਜ ਕਰਨ ਤੋਂ ਬਾਅਦ, ਜ਼ਿਆਦਾਤਰ ਮਾਮਲਿਆਂ ਵਿੱਚ ਇਸਦਾ ਪੂਰਾ ਵੇਰਵਾ ਉਪਲਬਧ ਹੁੰਦਾ ਹੈ। ਤੁਸੀਂ ਫਿਰ ਸਾਈਟ ਮਾਲਕ ਨਾਲ ਸੰਪਰਕ ਕਰਕੇ ਵੀਡੀਓ ਨੂੰ ਹਟਾਉਣ ਦੀ ਬੇਨਤੀ ਕਰ ਸਕਦੇ ਹੋ। ਜੇਕਰ ਵੀਡੀਓ ਕਿਸੇ ਪੋਰਨ ਸਾਈਟ ‘ਤੇ ਅਪਲੋਡ ਕੀਤੀ ਗਈ ਹੈ, ਤਾਂ ਇਸਨੂੰ ਹਟਾਉਣਾ ਆਸਾਨ ਹੈ। ਇਸਦੇ ਲਈ, ਵੀਡੀਓ ਦੇ ਹੇਠਾਂ ਰਿਪੋਰਟ ਕਰਨ ਦਾ ਵਿਕਲਪ ਦਿੱਤਾ ਹੁੰਦਾ ਹੈ ਅਤੇ ਤੁਸੀਂ ਇਸਨੂੰ ਕਿਉਂ ਹਟਾਉਣਾ ਚਾਹੁੰਦੇ ਹੋ ਇਸ ਦੇ ਨਾਲ, ਤੁਸੀਂ ਵੀਡੀਓ ਬਾਰੇ ਜਾਣਕਾਰੀ ਭਰ ਕੇ ਸਬਮਿਟ ਕਰ ਸਕਦੇ ਹੋ। ਇਸ ਮਗਰੋਂ ਸਾਈਟ ਮਾਲਕ ਵੀਡੀਓ ਨੂੰ ਡਿਲੀਟ ਕਰ ਸਕਦਾ ਹੈ।
Google ਸਰਚ result ਤੋਂ ਵੀ ਕਰਵਾ ਸਕਦੇ ਹੋ ਡਲੀਟ
ਜੇਕਰ ਗੂਗਲ ਸਰਚ ਰਿਜ਼ਲਟ ‘ਚ ਕੋਈ ਇਤਰਾਜ਼ਯੋਗ ਫੋਟੋ ਜਾਂ ਵੀਡੀਓ ਦਿਖਾਈ ਦੇ ਰਿਹਾ ਹੈ, ਤਾਂ ਤੁਸੀਂ ਉਸ ਨੂੰ ਵੀ ਹਟਾ ਸਕਦੇ ਹੋ। ਇਸਦੇ ਲਈ ਤੁਹਾਨੂੰ ਗੂਗਲ ਨਾਲ ਸੰਪਰਕ ਕਰਨਾ ਹੋਵੇਗਾ। ਇਸ ਲਈ ਤੁਹਾਨੂੰ ਅੱਗੇ ਲਿਖੀ ਗਈ ਸਾਈਟ ‘ਤੇ ਜਾਣਾ ਪਏਗਾ।
https://support.google.com/websearch/troubleshooter/3111061#ts=2889054%2C2889099%2C288910
ਇਸ ਤੋਂ ਇਲਾਵਾ, ਤੁਸੀਂ ਇੱਥੇ ਕਲਿੱਕ ਕਰਕੇ ਵੀ ਸਾਈਟ ਨੂੰ ਸਿੱਧਾ ਐਕਸੈਸ ਕਰ ਸਕਦੇ ਹੋ।
ਇਸ ਵਿੱਚ ਔਰਤਾਂ ਨੂੰ ਸਾਈਬਰ ਕ੍ਰਾਈਮ ਦੇ ਖਿਲਾਫ ਕਾਫੀ ਮਦਦ ਦਿੱਤੀ ਜਾਂਦੀ ਹੈ। ਜੇਕਰ ਕਿਸੇ ਬਲਾਗ ‘ਤੇ ਤੁਹਾਡੀ ਇੱਛਾ ਦੇ ਖਿਲਾਫ ਕੋਈ ਫੋਟੋ ਜਾਂ ਵੀਡੀਓ ਦਿਖਾਈ ਦੇ ਰਹੀ ਹੈ, ਤਾਂ ਗੂਗਲ ਉਸ ਵਿੱਚ ਵੀ ਤੁਹਾਡੀ ਮਦਦ ਕਰੇਗਾ। ਇਸਦੇ ਲਈ ਤੁਹਾਨੂੰ https://support.google.com/blogger/contact/private_info ‘ਤੇ ਜਾਣਾ ਪਏਗਾ। ਤੁਸੀਂ ਇਸ ਸਾਈਟ ਨੂੰ ਸਿੱਧੇ ਇੱਥੇ ਕਲਿੱਕ ਕਰਕੇ ਵੀ ਖੋਲ੍ਹ ਸਕਦੇ ਹੋ।
ਅਜਿਹੇ ‘ਚ ਪੁਲਿਸ ਵੀ ਤੁਹਾਡੀ ਮਦਦ ਕਰਦੀ ਹੈ। ਲਖਨਊ ਸਾਈਬਰ ਕ੍ਰਾਈਮ ਦੀ ਐਸਪੀ ਤ੍ਰਿਵੇਣੀ ਸਿੰਘ, ਜੋ ਸਾਈਬਰ ਕ੍ਰਾਈਮ ਪੁਲਿਸ ਵਿੱਚ ਸੇਵਾ ਨਿਭਾਅ ਚੁੱਕੇ ਹਨ ਉਨ੍ਹਾਂ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀਡੀਓ ਵਾਇਰਲ ਹੋਈ ਹੈ, ਤਾਂ ਇਹ ਪੀੜਤ ਨੂੰ ਬਹੁਤ ਸਾਰੇ ਸਵਾਲਾਂ ਵਿੱਚ ਛੱਡ ਦਿੰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੀ ਵੀਡੀਓ ਹਮੇਸ਼ਾ ਲਈ ਕਿਸੇ ਨਾ ਕਿਸੇ ਪਲੇਟਫਾਰਮ ‘ਤੇ ਰਹੇਗੀ। ਇਸ ਨੂੰ ਲੈ ਕੇ ਉਨ੍ਹਾਂ ਵਿਚ ਡਰ ਤਾਂ ਹੈ ਪਰ ਅਸਲ ਵਿਚ ਇਸ ਨੂੰ ਆਮ ਅਪਰਾਧ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਅੱਜਕੱਲ੍ਹ ਆਧੁਨਿਕ ਤਕਨੀਕਾਂ ਨਾਲ ਸਾਈਬਰ ਕ੍ਰਾਈਮ ਬਾਰੇ ਨਵੀਆਂ-ਨਵੀਆਂ ਅਪਡੇਟਾਂ ਆਈਆਂ ਹਨ। ਜੇਕਰ ਕੋਈ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੈ, ਤਾਂ ਪੁਲਿਸ ਪਹਿਲਾਂ ਇਸ ਦੀ ਹੋਸਟ ਵੈੱਬਸਾਈਟ ਨੂੰ ਲੱਭਣ ਲਈ ਆਪਣੇ ਫੋਰੈਂਸਿਕ ਟੂਲਸ ਦੀ ਵਰਤੋਂ ਕਰਦੀ ਹੈ। ਸਾਈਬਰ ਯੂਨਿਟ ਲਈ ਇਹ ਜਾਣਨਾ ਬਹੁਤ ਆਸਾਨ ਹੈ ਕਿ ਕਿਸ ਵੈਬਸਾਈਟ ਨੇ ਇਸਨੂੰ ਹੋਸਟ ਕੀਤਾ ਹੈ।
ਫਿਰ ਪਤਾ ਲਗਾਇਆ ਜਾਂਦਾ ਹੈ ਕਿ ਇਹ ਫੁਟੇਜ ਕਿਸ ਸੋਸ਼ਲ ਮੀਡੀਆ ਨੈੱਟਵਰਕ ਜਾਂ ਮਾਈਕ੍ਰੋਬਲਾਗਿੰਗ ‘ਤੇ ਹੈ। ਉਹਨਾਂ ਨੂੰ ਮਾਰਕ ਕੀਤਾ ਜਾਂਦਾ ਹੈ ਅਤੇ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਤੁਰੰਤ ਉਸ ਸਮੱਗਰੀ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਉਹ ਨਿਰਧਾਰਤ ਸਮੇਂ ਅੰਦਰ ਇਸ ਨੂੰ ਨਹੀਂ ਹਟਾਉਂਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵਿਵਸਥਾ ਹੈ। ਐਸਪੀ ਤ੍ਰਿਵੇਣੀ ਸਿੰਘ ਦਾ ਕਹਿਣਾ ਹੈ ਕਿ ਅਸੀਂ ਕਈ ਮਾਮਲਿਆਂ ਵਿੱਚ ਅਜਿਹਾ ਕਰਦੇ ਰਹਿੰਦੇ ਹਾਂ। ਇਹ ਹਾਈ-ਫਾਈ ਮਾਮਲਾ ਹੈ, ਨਹੀਂ ਤਾਂ ਅਜਿਹੇ ਮਾਮਲੇ ਅਕਸਰ ਆਉਂਦੇ ਰਹਿੰਦੇ ਹਨ। ਜਦੋਂ ਅਜਿਹਾ ਕੋਈ ਵਿਅਕਤੀਗਤ ਮਾਮਲਾ ਆਉਂਦਾ ਹੈ, ਅਸੀਂ ਇਸ ‘ਤੇ ਕੰਮ ਕਰਦੇ ਹਾਂ ਅਤੇ ਉਸ ਵੀਡੀਓ ਨੂੰ ਹਰ ਪਲੇਟਫਾਰਮ ਤੋਂ ਹਟਾਉਂਦੇ ਹਾਂ। ਸਾਈਬਰ ਮਾਮਲਿਆਂ ਦੇ ਜਾਣਕਾਰ ਡਿਪਟੀ ਐਸਪੀ ਵਿਨੋਦ ਸਿੰਘ ਸਿਰੋਹੀ ਦਾ ਕਹਿਣਾ ਹੈ ਕਿ ਪੁਲਿਸ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਜ਼ੀਰੋ ਟਾਲਰੈਂਸ ਵਾਲਾ ਰਵੱਈਆ ਅਪਣਾਉਂਦੀ ਹੈ। ਪੁਲਿਸ ਟੀਮਾਂ ਰਾਸ਼ਟਰੀ ਪੱਧਰ ‘ਤੇ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੀਆਂ ਹਨ ਅਤੇ ਸਾਈਬਰ ਮਾਮਲਿਆਂ ਵਿੱਚ ਮਿਲ ਕੇ ਕੰਮ ਕਰਦੀਆਂ ਹਨ, ਇਹੀ ਨਹੀਂ, ਸਾਈਬਰ ਕ੍ਰਾਈਮ ਮਾਹਿਰਾਂ ਦੀ ਮਦਦ ਲੈ ਕੇ ਕਈ ਕੇਸਾਂ ਨੂੰ ਹੱਲ ਵੀ ਕੀਤਾ ਜਾਂਦਾ ਹੈ। ਅਜਿਹੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕਿਸੇ ਵੀ ਸਮੇਂ ਵਿੱਚ ਹਟਾਇਆ ਜਾ ਸਕਦਾ ਹੈ, ਇਸ ਲਈ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ ਅਤੇ ਨਾ ਹੀ ਖੁਦਕੁਸ਼ੀ ਵਰਗਾ ਕੋਈ ਕਦਮ ਚੁੱਕਣ ਦੀ ਲੋੜ ਹੈ। ਕੋਈ ਵੀ ਅਜਿਹੀ ਸਮੱਗਰੀ ਲੰਬੇ ਸਮੇਂ ਲਈ ਇੰਟਰਨੈਟ ਫੋਰਮ ‘ਤੇ ਨਹੀਂ ਰਹਿ ਸਕਦੀ.