ਜੇਕਰ ਤੁਸੀਂ ਨਿਊਜ਼ੀਲੈਂਡ ਦੇ ਵਾਸੀ ਹੋ ਤੇ ਘਰ ਖ੍ਰੀਦਣ ਦਾ ਸੁਪਨਾ ਦੇਖ ਰਹੇ ਹੋ ਤਾ ਹੁਣ ਤੁਹਾਡੇ ਕੋਲ ਇੱਕ ਸੁਨਿਹਰੀ ਮੌਕਾ ਹੈ ਕਿਉਂਕ ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਕਈ ਵੱਡੇ ਬੈਂਕਾਂ ਦੇ ਵੱਲੋਂ ਹੋਮ ਲੋਨ ਦਰਾਂ ‘ਚ ਵੱਡੀ ਕਟੌਤੀ ਕੀਤੀ ਗਈ ਸੀ। ਪਰ ਜੇਕਰ ਤੁਸੀਂ ਅਗਲੇ ਸਾਲ ਤੱਕ ਘਰ ਖ੍ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਨਿਊਜ਼ੀਲੈਂਡ ਦੇ ਵੱਡੇ ਬੈਂਕਾਂ ਚੋਂ ਇੱਕ ਬੀਐਨਜੈਡ ਬੈਂਕ ਨੇ ਆਉਂਦੇ ਸਮੇਂ ‘ਚ ਘਰਾਂ ਦੇ ਮੁੱਲਾਂ ‘ਚ ਵੱਡੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਚੀਫ ਇਕਨਾਮਿਸਟ ਮਾਈਕ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਵਿਆਜ ਦਰਾਂ ਘਟਣ ਕਾਰਨ, ਘਰਾਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ ਤੇ 2025 ਆਉਂਦੇ ਤੱਕ ਖ੍ਰੀਦੇ ਗਏ ਔਸਤ ਘਰ ਦਾ ਮੁੱਲ 7 ਫੀਸਦੀ ਤੱਕ ਵੱਧ ਸਕਦਾ ਹੈ ਤੇ ਇਸ ਗੱਲ ਨੂੰ ਰੀਅਲ ਅਸਟੇਟ ਇੰਸਟੀਚਿਊਟ ਦਾ ਡਾਟਾ ਵੀ ਪ੍ਰਮਾਣਿਤ ਕਰਦਾ ਹੈ। ਇਸ ਲਈ ਹੁਣ ਤੁਹਾਡੇ ਕੋਲ ਵੀ ਘਰ ਖ੍ਰੀਦਣ ਦਾ ਸੁਨਹਿਰੀ ਮੌਕਾ ਹੈ।
