ਬੀਚ ਹੇਵਨ ‘ਤੇ ਸਥਿਤ ਇੱਕ ਪ੍ਰਾਪਰਟੀ ਦੀ ਮਾਲਕਣ ਨੂੰ $4000 ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਜੁਰਮਾਨੇ ਦਾ ਕਾਰਨ ਘਰ ਦੀ ਸਾਫ-ਸਫਾਈ ਨਾ ਹੋਣਾ ਹੈ। ਦੱਸ ਦੇਈਏ ਇਹ ਜੁਰਮਾਨਾ ਟਿਨੈਸੀ ਟ੍ਰਿਬਊਨਲ ਵੱਲੋਂ ਕਿਰਾਏਦਾਰ ਦੇ ਰਹਿਣ ਵਾਲੀ ਥਾਂ ਨੂੰ ਸਾਫ-ਸੁਥਰਾ ਨਾ ਰੱਖਣ ਦੇ ਚਲਦਿਆਂ ਕੀਤਾ ਗਿਆ ਹੈ। ਦਰਅਸਲ ਜਿੱਥੇ ਕਿਰਾਏਦਾਰ ਰਹਿੰਦਾ ਸੀ, ਉੱਥੇ ਕਈ ਥਾਂ ਉੱਲੀ ਤੇ ਕਾਈ ਦੀ ਲੱਗੀ ਪਈ ਸੀ। ਇਸ ਤੋਂ ਇਲਾਵਾ ਬਾਥਰੂਮ ਦੀਆਂ ਤੇ ਰਸੋਈ ਦੀਆਂ ਕਈ ਚੀਜਾਂ ਵੀ ਠੀਕ ਨਹੀਂ ਸਨ। ਜਿਸ ਕਾਰਨ ਟਿਨੈਸੀ ਐਕਟ ਦੀ ਉਲੰਘਣਾ ਦੇ ਚਲਦਿਆਂ ਇਹ ਜੁਰਮਾਨਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
