ਵੈਲਿੰਗਟਨ ਦੇ ਉੱਤਰ ਵਿੱਚ, ਕਾਪਿਟੀ ਤੱਟ ‘ਤੇ, ਪੈਰਾਪਾਰਾਉਮੂ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆ ਨੂੰ ਕਾਫੀ ਮੁਸ਼ੱਕਤ ਕਰਨੀ ਹੈ। ਬੁੱਧਵਾਰ ਰਾਤ 8 ਵਜੇ ਤੋਂ ਬਾਅਦ, ਸਟੇਟ ਹਾਈਵੇਅ 1 ਦੇ ਨੇੜੇ, ਸਾਈਪ੍ਰਸ ਗਰੋਵ ਅਤੇ ਮਕਾਰਿਨੀ ਸਟਰੀਟ ਦੇ ਕੋਨੇ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਬੁੱਧਵਾਰ ਰਾਤ ਨੂੰ, ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਛੇ ਫਾਇਰ ਬ੍ਰਿਗੇਡ ਟਰੱਕ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚੇ ਸਨ ਜਿਨ੍ਹਾਂ ਨੇ ਕਾਬੂ ਪਾ ਲਿਆ ਸੀ ਰਾਹਤ ਵਾਲੀ ਗੱਲ ਹੈ ਕਿ ਕੋਈ ਵੀ ਘਟਨਾ ਦੌਰਾਨ ਜ਼ਖਮੀ ਨਹੀਂ ਹੋਇਆ।
