ਬੁੱਧਵਾਰ ਨੂੰ ਸਵੇਰੇ Hororata ‘ਚ ਇੱਕ ਘਰ ਪੂਰੀ ਤਰਾਂ ਅੱਗ ਦੀ ਚਪੇਟ ਵਿੱਚ ਆ ਗਿਆ। ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁੱਧਵਾਰ ਸਵੇਰੇ 8.51 ਵਜੇ Mitchells ਰੋਡ ਵਿਖੇ ਅੱਗ ਬੁਝਾਉਣ ਲਈ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ ਐਨ ਜੇਡ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਅਮਲੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕੇ ਘਰ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕਾ ਸੀ। ਅਧਿਕਾਰੀ ਨੇ ਕਿਹਾ ਕਿ ਦੋ ਟੀਮਾਂ ਲੈਣ ਵਾਲੇ ਯੰਤਰ ਪਾ ਕੇ ਅੱਗ ਨੂੰ ਕਾਬੂ ਕਰਨ ਲਈ ਲਗਾਤਾਰ ਜੱਦੋਜਹਿਦ ਕਰ ਰਹੀਆਂ ਹਨ।
ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਮੇਂ ਕੋਈ ਵੀ ਵਿਅਕਤੀ ਘਰ ਦੇ ਅੰਦਰ ਨਹੀਂ ਹੈ। ਇਹ ਇੱਕ ਇੱਕੋ ਮੰਜ਼ਲਾ ਨਿਵਾਸ ਹੈ ਅਤੇ ਸਾਰੇ ਪੰਜ ਕਮਰੇ ਅੱਗ ਦੀ ਚਪੇਟ ‘ਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਪੇਂਡੂ ਜਾਇਦਾਦ ਹੈ, ਇਸ ਲਈ ਆਸ ਪਾਸ ਕੋਈ ਹੋਰ ਇਮਾਰਤ ਜਾਂ ਢਾਂਚਾ ਨਹੀਂ ਹੈ। ਜਿਸ ਨੂੰ ਨੁਕਸਾਨ ਪਹੁੰਚ ਸਕੇ।