ਐਤਵਾਰ ਨੂੰ ਹੇਠਲੇ ਅਤੇ ਮੱਧ ਉੱਤਰੀ ਟਾਪੂ ਵਿੱਚ 2 ਘਰਾਂ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾ ਮਾਮਲਾ ਨਗਾਪੁਕੇ ਤੁਰੰਗੀ ਤੋਂ ਸਾਹਮਣੇ ਆਇਆ ਸੀ ਜਿੱਥੇ ਅੱਧੀ ਰਾਤ ਨੂੰ ਇਕ ਘਰ ਨੂੰ ਅੱਗ ਲੱਗੀ ਸੀ। ਅਜਿਹਾ ਹੀ ਇੱਕ ਹੋਰ ਮਾਮਲਾ ਦੱਖਣ ਦੇ ਲੋਅਰ ਹੱਟ ਦੇ ਵੈਨੁਇਓਮਾਟਾ ਤੋਂ ਸਾਹਮਣੇ ਆਇਆ ਹੈ। ਇੱਥੇ ਪੰਜ ਫਾਇਰ ਟਰੱਕਾਂ ਅਤੇ ਤਿੰਨ ਮਾਹਿਰ ਕਰਮਚਾਰੀਆਂ ਨੂੰ ਸਵੇਰੇ 2.20 ਵਜੇ ਦੇ ਕਰੀਬ 111 ਕਾਲਾਂ ਤੋਂ ਬਾਅਦ ਬੁਲਾਇਆ ਗਿਆ ਸੀ। ਰਾਹਤ ਵਾਲੀ ਗੱਲ ਹੈ ਕਿ ਦੋਵਾਂ ਘਟਨਾਵਾਂ ‘ਚ ਕੋਈ ਜ਼ਖਮੀ ਨਹੀਂ ਹੋਇਆ। ਫਿਲਹਾਲ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
