ਐਮਰਜੈਂਸੀ ਸੇਵਾਵਾਂ ਨੇ ਓਟੈਗੋ ‘ਚ ਇੱਕ Hot Air Balloon ਕਰੈਸ਼ ਘਟਨਾ ਦਾ ਜਵਾਬ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ 8.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਨਾਕਾ ਦੇ ਨੇੜੇ ਕਵੀਂਸਬੇਰੀ ਵਿੱਚ ਹਾਦਸੇ ਬਾਰੇ ਸੁਚੇਤ ਕੀਤਾ ਗਿਆ ਸੀ। ਸੇਂਟ ਜੌਨ ਨੇ ਘਟਨਾ ਸਥਾਨ ‘ਤੇ 10 ਲੋਕਾਂ ਦਾ ਇਲਾਜ ਕੀਤਾ ਸੀ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਸਭ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਫਾਇਰ ਐਂਡ ਐਮਰਜੈਂਸੀ (FENZ) ਨੇ ਕਿਹਾ ਕਿ ਗੁਬਾਰਾ ਪੈਡੌਕ ਵਿੱਚ ਉਤਰਨ ਤੋਂ ਪਹਿਲਾਂ ਵਾੜ ਨਾਲ ਟਕਰਾ ਗਿਆ ਸੀ।