ਫੀਲਡਿੰਗ ‘ਚ ਇੱਕ ਜਾਇਦਾਦ ਦੀ ਤਲਾਸ਼ੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਕੋਲ ਇੱਕ Homemade ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਵੀਰਵਾਰ ਨੂੰ ਇੱਕ ਟਿਪ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਸਦੇ ਕੋਲ ਇੱਕ ਵਰਜਿਤ ਫੌਜੀ ਸ਼ੈਲੀ ਦਾ ਅਰਧ-ਆਟੋਮੈਟਿਕ ਹਥਿਆਰ ਵੀ ਮਿਲਿਆ ਸੀ। ਬਾਅਦ ‘ਚ ਦੂਜੀ ਖੋਜ ਦੌਰਾਨ ਇੱਕ ਵਿਸਫੋਟਕ ਯੰਤਰ ਮਿਲਿਆ ਸੀ।
ਜਦੋਂ ਡਿਫੈਂਸ ਫੋਰਸ ਦੀ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਟੀਮ Homemade ਨੂੰ ਸੁਰੱਖਿਅਤ ਕਰ ਰਹੀ ਸੀ ਤਾ ਇਸੇ ਦੌਰਾਨ ਇੱਕ ਹੋਰ ਪੁਲਿਸ ਅਧਿਕਾਰੀ ਦੇ ਕੋਲ ਧਮਾਕਾ ਹੋਇਆ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਅਧਿਕਾਰੀ ਜ਼ਖਮੀ ਨਹੀਂ ਹੋਇਆ। ਆਲੇ ਦੁਆਲੇ ਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ ਜਦਕਿ ਬਾਕੀ ਜਾਇਦਾਦ ਦੀ ਤਲਾਸ਼ੀ ਲਈ ਗਈ ਸੀ। ਇੱਕ 43 ਸਾਲਾ ਵਿਅਕਤੀ ਨੂੰ ਹਥਿਆਰਾਂ ਦੇ ਦੋਸ਼ਾਂ ਵਿੱਚ ਅੱਜ ਪਾਮਰਸਟਨ ਉੱਤਰੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।