[gtranslate]

‘ਖੱਟੇ ਡਕਾਰ’ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ

home remedies tips for reducing sour belching

ਖਾਣ-ਪੀਣ ਦੀਆਂ ਆਦਤਾਂ ਕਾਰਨ ਕਈ ਵਾਰ ਦਸਤ, ਉਲਟੀ ਅਤੇ ਢਿੱਡ ਦਰਦ ਤਾਂ ਉੱਥੇ ਹੀ ਸੀਨੇ ਵਿੱਚ ਜਲਣ ਅਤੇ ਖੱਟੇ ਡਕਾਰਾਂ ਦੀ ਸਮੱਸਿਆ ਦੇਖੀ ਜਾਂਦੀ ਹੈ। ਅੱਜਕਲ ਲੋਕਾਂ ਨੂੰ ਘਰ ਦੇ ਖਾਣੇ ਤੋਂ ਜ਼ਿਆਦਾ ਬਾਹਰ ਦਾ ਫ਼ਾਸਟ ਫ਼ੂਡ ਅਤੇ ਜੰਕ ਫ਼ੂਡ ਪਸੰਦ ਆਉਂਦਾ ਹੈ ਜਿਸ ਕਾਰਨ ਲੋਕਾਂ ਨੂੰ ਢਿੱਡ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ’ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋਣਾ ਹੁੰਦਾ ਹੈ ਪਰ ਕਈ ਵਾਰ ਭੋਜਨ ਕਰਨ ਤੋਂ ਬਾਅਦ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਡਾਈਜੇਸ਼ਨ ਲਈ ਜ਼ਰੂਰੀ ਅੰਜਾਈਮਸ ਘੱਟ ਪੈ ਜਾਂਦੇ ਹਨ। ਖੱਟੇ ਡਕਾਰ ਆਉਣ ‘ਤੇ ਕਈ ਵਾਰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁੱਝ ਹੀ ਮਿੰਟਾਂ ‘ਚ ਛੁਟਕਾਰਾ ਪਾ ਸਕਦੇ ਹੋ….ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਖੱਟੇ ਡਕਾਰ ਆਉਣ ਦੇ ਕਾਰਨ…

ਖੱਟੇ ਡਕਾਰ ਆਉਣ ਦੇ ਕਾਰਨ
ਪੇਟ ‘ਚ ਇੰਫੈਕਸ਼ਨ
ਸਮੇਂ ਸਿਰ ਨਾ ਖਾਣਾ
ਜ਼ਰੂਰਤ ਤੋਂ ਜ਼ਿਆਦਾ ਖਾਣਾ
ਬਦਹਜ਼ਮੀ ਦੇ ਕਾਰਨ
ਸਮੇਂ ਸਿਰ ਨਾ ਖਾਣਾ
ਟੈਂਸ਼ਨ ਦੇ ਕਾਰਨ
ਜ਼ਿਆਦਾ ਮਸਾਲੇਦਾਰ ਭੋਜਨ ਦਾ ਸੇਵਨ
ਸਿਗਰੇਟ ਜਾਂ ਸ਼ਰਾਬ ਦਾ ਸੇਵਨ ਕਰਨਾ

ਖੱਟੇ ਡਕਾਰ ਦੂਰ ਕਰਨ ਲਈ ਘਰੇਲੂ ਨੁਸਖ਼ੇ
ਖੱਟਾ ਡਕਾਰ ਆਉਣ ‘ਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾਓ। ਰੋਜ਼ਾਨਾ 1 ਇਲਾਇਚੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ ਅਤੇ ਇਸ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਨਹੀਂ ਹੁੰਦੀਆਂ ਹਨ।
ਗਰਮ ਪਾਣੀ। ਚ 1 ਚੱਮਚ ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਕਰਨ ਲਈ ਕੈਮੋਮਾਈਲ ਟੀ-ਬੈਗ ਨੂੰ ਗਰਮ ਪਾਣੀ ‘ਚ ਪਾਓ। 10 ਮਿੰਟ ਬਾਅਦ ਇਸ ਚਾਹ ਨੂੰ ਪੀ ਲਓ। ਇਸ ਨਾਲ ਖੱਟੇ ਡਕਾਰ ਦੀ ਸਮੱਸਿਆ ਦੂਰ ਹੋ ਜਾਵੇਗੀ।
ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਇਸ ‘ਚ ਪੁਦੀਨੇ ਦੀਆਂ ਪੱਤੀਆਂ ਪਾਓ ਅਤੇ 10 ਮਿੰਟ ਬਾਅਦ ਇਸ ਨੂੰ ਪੀ ਲਓ। ਇਸ ਨਾਲ ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਖੱਟਾ ਡਕਾਰ ਆਉਣ ‘ਤੇ ਤੁਰੰਤ 1 ਗੁੜ ਦਾ ਟੁੱਕੜਾ ਲੈ ਕੇ ਮੂੰਹ ‘ਚ ਰੱਖ ਕੇ ਚੂਸ ਲਓ। ਇਸ ਨਾਲ ਤੁਹਾਨੂੰ ਕੁਝ ਮਿੰਟਾਂ ‘ਚ ਹੀ ਆਰਾਮ ਮਿਲੇਗਾ।
ਲਸਣ ਦੀ ਇਕ ਕਲੀ ਨੂੰ ਕੱਚਾ ਚਬਾ ਕੇ 1 ਗਲਾਸ ਪਾਣੀ ਪੀ ਲਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਅਤੇ ਪੇਟ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ।

Leave a Reply

Your email address will not be published. Required fields are marked *