[gtranslate]

ਜੇਕਰ ਤੁਸੀਂ ਵੀ ਹੋ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਆਸਾਨ ਘਰੇਲੂ ਨੁਸਖੇ ਮਿਲੇਗਾ ਫਾਇਦਾ

home remedies for joint pain

ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕਾਂ ਦਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ 30-35 ਸਾਲ ਦੀ ਉਮਰ ‘ਚ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਭਾਰ ਵੱਧਣ, ਯੂਰਿਕ ਐਸਿਡ ਦੀ ਸਮੱਸਿਆ ਜਾਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਇਹ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ‘ਚ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਹ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ। ਦਵਾਈਆਂ ਕੁੱਝ ਸਮੇਂ ਲਈ ਦਰਦ ਤੋਂ ਰਾਹਤ ਦਿੰਦੀਆਂ ਹਨ, ਪਰ ਜਿਵੇਂ ਹੀ ਦਵਾਈ ਦਾ ਅਸਰ ਖਤਮ ਹੁੰਦਾ ਹੈ, ਦਰਦ ਫਿਰ ਵੱਧ ਜਾਂਦਾ ਹੈ। ਅਜਿਹੇ ‘ਚ ਤੁਸੀਂ ਕੁੱਝ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।

ਲਸਣ- ਆਯੁਰਵੇਦ ਵਿੱਚ ਲਸਣ ਨੂੰ ਬਹੁਤ ਕਾਰਗਰ ਮੰਨਿਆ ਗਿਆ ਹੈ। ਇਹ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਕਿਹਾ ਜਾਂਦਾ ਹੈ ਕਿ ਕੱਚਾ ਲਸਣ ਖਾਣ ਨਾਲ ਜੋੜਾਂ ਦੇ ਦਰਦ ‘ਚ ਬਹੁਤ ਆਰਾਮ ਮਿਲਦਾ ਹੈ। ਲਸਣ ਦਾ ਸੇਵਨ ਕਰਨ ਨਾਲ ਕੁੱਝ ਹੀ ਦਿਨਾਂ ਵਿੱਚ ਦਰਦ ਦੂਰ ਹੋ ਜਾਂਦਾ ਹੈ। ਜੀ ਹਾਂ, ਇਸਦੇ ਲਈ ਸਹੀ ਮਾਤਰਾ ਵਿੱਚ ਸੇਵਨ ਕਰਨਾ ਵੀ ਜ਼ਰੂਰੀ ਹੈ, ਭਾਰਤੀ ਘਰਾਂ ਵਿੱਚ ਦਰਦ ਤੋਂ ਇਲਾਵਾ ਅੱਜ ਵੀ ਲਸਣ ਨੂੰ ਕਈ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ।

ਪੁਦੀਨੇ ਦਾ ਤੇਲ— ਜੋੜਾਂ ਦੇ ਦਰਦ ‘ਚ ਮਾਲਿਸ਼ ਕਰਨ ਨਾਲ ਬਹੁਤ ਰਾਹਤ ਮਿਲਦੀ ਹੈ। ਜੀ ਹਾਂ, ਇਸਦੇ ਲਈ ਤੁਹਾਨੂੰ ਸਹੀ ਤੇਲ ਦਾ ਪਤਾ ਹੋਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰਕੇ ਪੁਦੀਨੇ ਦੇ ਤੇਲ ਨਾਲ ਸਵੇਰੇ-ਸ਼ਾਮ ਮਾਲਿਸ਼ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਧਿਆਨ ਰੱਖੋ ਕਿ ਦੋਵੇਂ ਤੇਲ ਦੀ ਮਾਤਰਾ ਬਿਲਕੁਲ ਬਰਾਬਰ ਹੋਵੇ ਅਤੇ ਤੇਲ ਥੋੜ੍ਹਾ ਗਰਮ ਹੋਵੇ। ਮਸਾਜ ਦੇ ਨਾਲ-ਨਾਲ ਤੁਹਾਨੂੰ ਨਿਯਮਤ ਕਸਰਤ ਵੀ ਕਰਨੀ ਚਾਹੀਦੀ ਹੈ।

ਪਪੀਤਾ- ਇਹ ਤਾਂ ਸਾਰੇ ਜਾਣਦੇ ਹਨ ਕਿ ਪਪੀਤਾ ਖਾਣ ਨਾਲ ਪੇਟ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਪੀਤਾ ਜੋੜਾਂ ਦੇ ਦਰਦ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਜੋੜਾਂ ਦੇ ਦਰਦ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਪਪੀਤਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਜੋ ਦਰਦ ਅਤੇ ਸੋਜ ਨੂੰ ਘੱਟ ਕਰਦਾ ਹੈ।

Disclaimer : ਰੇਡੀਓ ਸਾਡੇ ਆਲਾ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।

Likes:
0 0
Views:
226
Article Categories:
Health

Leave a Reply

Your email address will not be published. Required fields are marked *