ਆਕਲੈਂਡ ਦੇ ਓਤਾਰਾ ‘ਚ ਇੱਕ ਘਰ ਵਿੱਚ ਬੀਤੀ ਰਾਤ ਕਥਿਤ ਤੌਰ ‘ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਪੂਰਬੀ ਤਾਮਾਕੀ ਰੋਡ ‘ਤੇ ਸ਼ਾਮ 7.47 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੇ ਰਿਪੋਰਟਾਂ ਦਾ ਜਵਾਬ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਅਧਿਕਾਰੀ ਜਾਂਚ ਕਰ ਰਹੇ ਹਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਜ਼ਿਕਰਯੋਗ ਹੈ ਇਸ ਸਾਲ ਆਕਲੈਂਡ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿੱਥੇ ਲੋਕਾਂ ਦੇ ਘਰਾਂ ‘ਤੇ ਗੋਲੀਆਂ ਚਲਾਈਆਂ ਗਈਆਂ ਹਨ – ਜਿਨ੍ਹਾਂ ਵਿੱਚ ਪਿਛਲੇ ਹਫ਼ਤੇ ਮੰਗੇਰੇ ਦੀ ਇੱਕ ਘਟਨਾ ਵੀ ਸ਼ਾਮਿਲ ਹੈ।
