ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਅਲ ਪਚੀਨੋ 82 ਸਾਲ ਦੀ ਉਮਰ ‘ਚ ਇੱਕ ਵਾਰ ਫਿਰ ਪਿਤਾ ਬਣਨ ਵਾਲੇ ਹਨ। ਇਹ ਚੌਥੀ ਵਾਰ ਹੈ ਜਦੋਂ ਪਚੀਨੋ ਪਿਤਾ ਬਣ ਰਹੇ ਹਨ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਪ੍ਰੇਮਿਕਾ ਨੂਰ ਅਲਫਲਾਹ ਨਾਲ ਰਿਲੇਸ਼ਨਸ਼ਿਪ ‘ਚ ਹੈ ਜੋ ਪਚੀਨੋ ਤੋਂ 53 ਸਾਲ ਛੋਟੀ ਹੈ। ਨੂਰ ਅੱਠ ਮਹੀਨਿਆਂ ਦੀ ਗਰਭਵਤੀ ਹੈ ਅਤੇ ਜਲਦੀ ਹੀ ਇੱਕ ਛੋਟਾ ਜਿਹਾ ਮਹਿਮਾਨ ਉਨ੍ਹਾਂ ਦੇ ਘਰ ਦਸਤਕ ਦੇ ਸਕਦਾ ਹੈ।
ਅਲ ਪਚੀਨੋ ਇਸ ਉਮਰ ‘ਚ ਪਿਤਾ ਬਣਨ ‘ਤੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੇਮਿਕਾ ਦੀ ਡਿਲੀਵਰੀ ਮਹਿਜ਼ ਇੱਕ ਮਹੀਨੇ ਬਾਅਦ ਹੋਣ ਵਾਲੀ ਹੈ। ਪਚੀਨੋ ਅਤੇ ਨੂਰ ਦੇ ਰਿਸ਼ਤੇ ਦੀਆਂ ਖਬਰਾਂ ਉਦੋਂ ਸੁਰਖੀਆਂ ‘ਚ ਆਈਆਂ ਸਨ ਜਦੋਂ ਦੋਵਾਂ ਨੂੰ 2022 ‘ਚ ਡਿਨਰ ਡੇਟ ‘ਤੇ ਇਕੱਠੇ ਦੇਖਿਆ ਗਿਆ ਸੀ। ਹਾਲਾਂਕਿ ਦੋਨੋਂ ਕੋਵਿਡ ਦੇ ਸਮੇਂ ਤੋਂ ਹੀ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਹਨ। ਨੂਰ ਖੁਦ ਇੱਕ ਬਹੁਤ ਅਮੀਰ ਪਰਿਵਾਰ ਤੋਂ ਹੈ ਅਤੇ ਬਹੁਤ ਅਮੀਰ ਅਤੇ ਬਜ਼ੁਰਗ ਲੋਕਾਂ ਨੂੰ ਡੇਟ ਕਰਦੀ ਰਹੀ ਹੈ। ਪਚੀਨੋ ਤੋਂ ਪਹਿਲਾਂ 22 ਸਾਲ ਦੀ ਉਮਰ ‘ਚ ਨੂਰ 74 ਸਾਲ ਦੇ ਮਸ਼ਹੂਰ ਗਾਇਕ ਮਿਕ ਜੈਗਰ ਨੂੰ ਡੇਟ ਕਰ ਚੁੱਕੀ ਹੈ। ਇਸ ਦੇ ਨਾਲ ਹੀ ਨੂਰ ਅਲਫਲਾਹ ਨੇ 60 ਸਾਲਾ ਅਰਬਪਤੀ ਨਿਕੋਲਸ ਬਰਗਰੇਨ ਨੂੰ ਵੀ ਡੇਟ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਚੀਨੋ ਪਹਿਲਾਂ ਹੀ 3 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ। ਪਚੀਨੋ ਦੀ ਸਾਬਕਾ ਪ੍ਰੇਮਿਕਾ ਜਾਨ ਟਾਰੈਂਟ ਦੀ ਇੱਕ 33 ਸਾਲਾ ਧੀ, ਜੂਲੀ ਮੈਰੀ ਹੈ, ਜੋ ਇੱਕ ਐਕਟਿੰਗ ਕੋਚ ਹੈ। ਇਸ ਤੋਂ ਇਲਾਵਾ ਪਚੀਨੋ ਦੀ ਸਾਬਕਾ ਪ੍ਰੇਮਿਕਾ ਬੇਵਰਲੀ ਡੀ ਐਂਜੇਲੋ ਤੋਂ 2 ਜੁੜਵਾ ਬੱਚੇ ਐਂਟਨ ਅਤੇ ਓਲੀਵੀਆ ਹਨ। ਦੋਵਾਂ ਦਾ ਰਿਸ਼ਤਾ 1997 ਤੋਂ 2003 ਤੱਕ ਚੱਲਿਆ ਸੀ।