ਨਿਊਜ਼ੀਲੈਂਡ ਦਾ ਵਿਵਾਦਿਤ ਟਰੀਟੀ ਪ੍ਰਿੰਸੀਪਲ ਬਿੱਲ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਬਿੱਲ ਅਗਲੇ ਹਫਤੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਇਸ ਬਿੱਲ ਦਾ ਮਾਓਰੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਲਈ ਅੱਜ 35000 ਨਿਊਜੀਲੈਂਡ ਵਾਸੀ ਇਸ ਬਿੱਲ ਦੇ ਵਿਰੋਧ ਵਿੱਚ ਵੈਲਿੰਗਟਨ ਪਾਰਲੀਮੈਂਟ ਦੇ ਬਾਹਰ ਨਜ਼ਰ ਆਏ ਹਨ। ਇੰਨਾਂ ਹੀ ਨਹੀਂ ਐਕਟ ਲੀਡਰ ਡੇਵਿਡ ਸੀਮੋਰ ਜਦੋਂ ਪਾਰਲੀਮੈਂਟ ਤੋਂ ਬਾਹਰ ਆਏ ਤਾਂ ਉਸ ਵੇਲੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ‘ਕਿੱਲ ਦ ਬਿੱਲ, ਕਿੱਲ ਦ ਬਿੱਲ’ ਦੇ ਨਾਅਰੇ ਲਗਾਏ ਗਏ ਹਨ। ਡੇਵਿਡ ਸੀਮੋਰ ਨੇ ਇਸ ਮੌਕੇ ਕਿਹਾ ਕਿ ਉਹ ਰਾਈਟ ਟੂ ਪ੍ਰੋਟੈਸਟ ਦੇ ਹੱਕ ਵਿੱਚ ਹਨ, ਪਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ।