ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਬਰਫਬਾਰੀ ਦੱਖਣੀ ਟਾਪੂ ਦੇ ਲੋਕਾਂ ਦੀਆਂ ਮੁਸ਼ਕਿਲਾਂ ‘ਚ ਵੱਡਾ ਵਾਧਾ ਕਰ ਰਹੀ ਹੈ। ਇਸੇ ਵਿਚਕਾਰ ਹੁਣ ਕੈਂਟਰਬਰੀ ਦੇ ਸਟੇਟ ਹਾਈਵੇਅ 8 ਨੂੰ ਭਾਰੀ ਬਰਫਬਾਰੀ ਕਾਰਨ ਬੰਦ ਕਰਨਾ ਪਿਆ ਹੈ। ਰਿਪੋਰਟਾਂ ਅਨੁਸਾਰ ਇੱਥੇ ਬਰਫਬਾਰੀ ਕਾਰਨ ਵਾਪਰੇ ਹਾਦਸਿਆਂ ਵਿੱਚ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸੀ। ਅਜੇ ਵੀ ਮਾਉਂਟ ਕੁੱਕ, ਸਾਊਥਲੈਂਡ, ਓਟੇਗੋ, ਕੈਂਟਰਬਰੀ ਇਸ ਤੋਂ ਇਲਾਵਾ ਨਾਰਥ ਆਈਲੈਂਡ ਦੇ ਬੇਅ ਆਫ ਪਲੈਂਟੀ, ਵੈਲਿੰਗਟਨ ਆਦਿ ਦੇ ਕਈ ਇਲਾਕਿਆਂ ਲਈ ਭਾਰੀ ਬਰਫਬਾਰੀ ਦੀ ਚਿਤਾਵਨੀ ਲਾਗੂ ਹੈ।
