[gtranslate]

ਕੀ ਕੈਪਟਨ ‘ਤੇ ਪਏਗਾ ਸ਼ਨੀ ਭਾਰੀ ? CM ਦੀ ਕੁਰਸੀ ਤੋਂ ਹੋਵੇਗੀ ਛੁੱਟੀ ! ਕਾਂਗਰਸ ਹਾਈਕਮਾਨ ਨੇ ਮੰਗਿਆ ਅਸਤੀਫ਼ਾ

highcommand seeks captain to resign

ਪੰਜਾਬ ਦੀ ਸਿਆਸਤ ‘ਚ ਅੱਜ ਇੱਕ ਵੱਡਾ ਧਮਾਕਾ ਹੋ ਸਕਦਾ ਹੈ। ਦਰਅਸਲ ਪੰਜਾਬ ਦੀ ਸਿਆਸਤ ਵਿੱਚ ਤਖਤਾਂ ਪਲਟ ਦੀ ਤਿਆਰੀ ਹੋ ਚੁੱਕੀ ਹੈ। ਕਿਉਂਕ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉੱਥੇ ਹੀ ਹੁਣ ਪੰਜਾਬ ਦੀ ਸਿਆਸਤ ਵਿੱਚ ਅੱਜ ਫਿਰ ਇੱਕ ਵੱਡਾ ਉਲਟਫੇਰ ਹੋ ਸਕਦਾ ਹੈ।

ਕੁੱਝ ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਜਾਂ ਰਿਹਾ ਹੈ, ਕਿ ਅੱਜ ਹੋਣ ਵਾਲੀ ਵਿਧਾਇਕਾਂ ਦੀ ਅਹਿਮ ਮੀਟਿੰਗ ਤੋਂ ਪਹਿਲਾ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉੱਥੇ ਹੀ ਸੂਤਰਾਂ ਦੇ ਹਵਾਲਿਆਂ ਤੋਂ ਆ ਰਹੀਆਂ ਖਬਰਾਂ ਦੇ ਅਨੁਸਾਰ ਕੈਪਟਨ ਨੇ ਨਜ਼ਦੀਕੀ ਸਾਥੀਆਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਹਟਾਇਆ ਗਿਆ ਤਾਂ ਉਹ ਅਸਤੀਫ਼ਾ ਦੇ ਦੇਣਗੇ।

ਪਰ ਦੂਜੇ ਪਾਸੇ ਮੁੱਖ ਮੰਤਰੀ ਦੇ ਦਫਤਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਸਬੰਧੀ ਅਜੇ ਕੋਈ ਵੀ ਰਸਮੀ ਆਦੇਸ਼ ਨਹੀਂ ਆਏ ਹਨ। ਉੱਥੇ ਹੀ ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਅਤੇ ਮਨੀਸ਼ ਤਿਵਾੜੀ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਸਾਰਾ ਕਲੇਸ਼ ਅੱਜ ਖ਼ਤਮ ਕੀਤਾ ਜਿਵੇਂ ਕਿਉਂਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਪਾਰਟੀ ਵੀ ਛੱਡ ਦੇਣਗੇ।

Leave a Reply

Your email address will not be published. Required fields are marked *