ਹਾਈ ਬਲੱਡ ਪ੍ਰੈਸ਼ਰ: ਹਾਈ ਬੀਪੀ, ਸ਼ੂਗਰ ਅਜਿਹੀਆਂ ਸਿਹਤ ਸਮੱਸਿਆਵਾਂ ਹਨ ਜੋ ਅੱਜਕੱਲ੍ਹ ਆਮ ਹਨ। ਇੰਨ੍ਹਾਂ ਦੇ ਮਰੀਜ਼ ਦਵਾਈਆਂ ਅਤੇ ਭੋਜਨ ਦਾ ਧਿਆਨ ਰੱਖ ਕੇ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਨ। ਅੱਜ-ਕੱਲ੍ਹ ਹਾਈ ਬਲੱਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਸ ਦਾ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਗਲਤ ਭੋਜਨ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੁਣ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਹਾਈ ਬਲੱਡ ਪ੍ਰੈਸ਼ਰ, ਜਿਸ ਨੂੰ ਡਾਕਟਰੀ ਤੌਰ ‘ਤੇ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ, ਦੇ ਮਾਮਲੇ ਬੱਚਿਆਂ ਵਿੱਚ ਕਾਫ਼ੀ ਵੱਧ ਰਹੇ ਹਨ।
ਸਫਦਰਜੰਗ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਐਚਓਡੀ ਪ੍ਰੋਫੈਸਰ ਡਾ: ਜੁਗਲ ਕਿਸ਼ੋਰ ਨੇ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਈ ਬੀਪੀ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਇਸਦੇ ਲੱਛਣ ਕੀ ਹਨ ਅਤੇ ਅਜਿਹੀ ਸਥਿਤੀ ਵਿੱਚ ਕਿਹੜੇ ਉਪਾਅ ਅਪਣਾਏ ਜਾ ਸਕਦੇ ਹਨ।
ਬੱਚਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ
ਡਾ: ਕਿਸ਼ੋਰ ਦੱਸਦੇ ਹਨ ਕਿ ਬੱਚਿਆਂ ਵਿੱਚ ਹਾਈਪਰਟੈਨਸ਼ਨ ਦੇ ਮਾਮਲੇ ਵੱਧ ਰਹੇ ਹਨ ਅਤੇ ਇਸ ਦਾ ਮੁੱਖ ਕਾਰਨ ਤਣਾਅ ਹੈ। ਪਹਿਲੀ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਵੀ ਹਾਈ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਪੜ੍ਹਾਈ ਦਾ ਬੋਝ, ਪਰਿਵਾਰ ਦਾ ਦਬਾਅ ਅਜਿਹੇ ਕਈ ਕਾਰਨ ਹਨ, ਜਿਨ੍ਹਾਂ ਕਾਰਨ ਬੱਚਾ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਬੱਚਿਆਂ ਵਿੱਚ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਬਿਮਾਰੀਆਂ ਆਸਾਨੀ ਨਾਲ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ। ਜਿਆਦਾਤਰ ਬੱਚੇ ਘਰ ਵਿੱਚ ਹੀ ਰਹਿੰਦੇ ਹਨ ਅਤੇ ਮੋਬਾਈਲ ਜਾਂ ਟੀਵੀ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਇਹ ਚੀਜ਼ਾਂ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਅਸਰ ਪਾਉਂਦੀਆਂ ਹਨ ਅਤੇ ਹੌਲੀ-ਹੌਲੀ ਬੱਚਾ ਤਣਾਅ ਮਹਿਸੂਸ ਕਰਨ ਲੱਗਦਾ ਹੈ। ਗਲਤ ਖਾਣਾ ਵੀ ਹਾਈ ਬੀਪੀ ਦਾ ਮਰੀਜ਼ ਬਣਾ ਸਕਦਾ ਹੈ। ਡਾ: ਕਿਸ਼ੋਰ ਦਾ ਕਹਿਣਾ ਹੈ ਕਿ ਅੱਜਕੱਲ੍ਹ ਮਾਪੇ ਬੱਚਿਆਂ ਦੀ ਟੈਨਸ਼ਨ ਦੂਰ ਕਰਨ ਲਈ ਪੈਕਟ ਜਾਂ ਜੰਕ ਫੂਡ ਦਿੰਦੇ ਹਨ | ਇਸ ਨਾਲ ਉਨ੍ਹਾਂ ਦੀ ਇੱਛਾ ਪੂਰੀ ਹੋ ਜਾਵੇਗੀ ਪਰ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।
ਇਹ ਲੱਛਣ ਹਾਈ ਬੀਪੀ ਵਾਲੇ ਬੱਚਿਆਂ ਵਿੱਚ ਦੇਖੇ ਜਾਂਦੇ ਨੇ
ਡਾ: ਕਿਸ਼ੋਰ ਦਾ ਮੰਨਣਾ ਹੈ ਕਿ ਬੱਚਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਲੱਛਣ ਸਿੱਧੇ ਤੌਰ ‘ਤੇ ਦਿਖਾਈ ਨਹੀਂ ਦਿੰਦੇ। ਬੱਚੇ ਵਿੱਚ ਸਿਰ ਦਰਦ, ਚਿੜਚਿੜਾਪਨ ਅਤੇ ਤਣਾਅ ਵਰਗੇ ਲੱਛਣ ਦੇਖੇ ਜਾ ਸਕਦੇ ਹਨ। ਡਾਕਟਰ ਕਿਸ਼ੋਰ ਦਾ ਕਹਿਣਾ ਹੈ ਕਿ ਜੇਕਰ ਬੱਚੇ ਦੇ ਸਿਰ ‘ਚ ਲਗਾਤਾਰ ਦਰਦ ਰਹਿੰਦਾ ਹੈ ਤਾਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਬਿਲਕੁਲ ਵੀ ਨਾ ਕਰੋ। ਅਜਿਹੇ ‘ਚ ਤੁਰੰਤ ਡਾਕਟਰ ਕੋਲ ਜਾਓ ਅਤੇ ਉਸ ਦਾ ਇਲਾਜ ਕਰਵਾਓ।
ਇਸ ਤਰ੍ਹਾਂ ਬੱਚੇ ਨੂੰ ਹਾਈ ਬੀਪੀ ਤੋਂ ਬਚਾਓ
ਜੇਕਰ ਬੱਚੇ ਨੂੰ ਹਾਈ ਬੀਪੀ ਜਾਂ ਹੋਰ ਸਮੱਸਿਆਵਾਂ ਤੋਂ ਬਚਾਉਣਾ ਹੈ ਤਾਂ ਉਸ ਦੇ ਨਾਲ ਪਾਰਕ ਵਿੱਚ ਜਾ ਕੇ ਸਰੀਰਕ ਗਤੀਵਿਧੀਆਂ ਕਰੋ। ਇਸ ਤੋਂ ਇਲਾਵਾ ਉਸ ਨੂੰ ਦਿਨ ਵਿੱਚ ਇੱਕ ਵਾਰ ਹਰੀਆਂ ਸਬਜ਼ੀਆਂ ਜ਼ਰੂਰ ਖਵਾਓ। ਜੰਕ ਜਾਂ ਪੈਕੇਟ ਵਾਲੇ ਭੋਜਨ ਤੋਂ ਦੂਰੀ ਨਾ ਸਿਰਫ਼ ਬੱਚਿਆਂ ਲਈ ਸਗੋਂ ਬਜ਼ੁਰਗਾਂ ਲਈ ਵੀ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਹਾਈ ਬੀਪੀ ਦੇ ਮਾਮਲੇ ਤਾਂ ਹੀ ਘੱਟ ਹੋਣਗੇ ਜਦੋਂ ਮਾਪੇ ਆਪਣੀ ਸਿਹਤ ਦਾ ਖਿਆਲ ਰੱਖਣ ਵਿੱਚ ਸੁਚੇਤ ਰਹਿਣਗੇ।