ਕੇਂਦਰੀ ਆਕਲੈਂਡ ਦੇ ਸੇਂਟ ਮੈਥਿਊ ਇਨ-ਦ-ਸਿਟੀ ਚਰਚ ਦੀ altar ਤੋਂ ਪਿੱਤਲ ਦਾ ਇੱਕ ਵੱਡਾ ਕਰਾਸ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਰੇਵ ਹੈਲਨ ਜੈਕੋਬੀ (Rev Helen Jacobi) ਨੇ ਟਵਿੱਟਰ ‘ਤੇ ਖਬਰ ਪੋਸਟ ਕੀਤੀ ਅਤੇ ਨਾਲ ਹੀ high altar cross ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਅਨੁਸਾਰ ਚੋਰ ਨੇ ਪਿਛਲੇ ਸ਼ੁੱਕਰਵਾਰ 13 ਮਈ ਨੂੰ ਦੁਪਹਿਰ 3.10 ਵਜੇ high altar cross ਨੂੰ ਚੋਰੀ ਕੀਤਾ ਸੀ। ਇਹ ਬਹੁਤ ਭਾਰੀ, ਪਿੱਤਲ ਦਾ ਬਣਿਆ ਹੋਇਆ ਅਤੇ ਵਿਲੱਖਣ ਹੈ।” ਰੇਵ ਜੈਕੋਬੀ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਕਰਾਸ 1905 ਤੱਕ ਪੁਰਾਣਾ ਹੋ ਸਕਦਾ ਹੈ।
![high altar cross stolen](https://www.sadeaalaradio.co.nz/wp-content/uploads/2022/05/56fd7aaf-b76c-4b7a-a278-93fb616009b0-950x499.jpg)