ਤਸਵੀਰ ‘ਚ ਦਿਖਾਈ ਦੇ ਰਹੀ ਇਹ ਕੁੜੀ 13 ਸਾਲ ਦੀ ਸ਼ੈਵਲੀਅਰ ਹੈ, ਜੋ ਕਿ ਆਕਲੈਂਡ ਤੋਂ ਲਾਪਤਾ ਹੋਈ ਹੈ। ਦੱਸ ਦੇਈਏ ਹੁਣ ਪੁਲਿਸ ਨੇ ਕੁੜੀ ਦੀ ਤਸਵੀਰ ਜਾਰੀ ਕਰ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਸ਼ੈਵਲੀਅਰ ਨੂੰ ਆਖਰੀ ਵਾਰ 7 ਮਾਰਚ ਨੂੰ ਅਵੋਨਡੇਲ ਦੇ ਸਕੂਲ ਵਿੱਚ ਦੇਖਿਆ ਗਿਆ ਸੀ। ਸ਼ੈਵਲੀਅਰ ਨੇ ਉਸ ਦਿਨ ਆਪਣੀ ਸਕੂਲ ਦੀ ਵਰਦੀ ਪਾਈ ਹੋਈ ਸੀ ਜਿਸ ਵਿੱਚ ਇੱਕ ਅਨੰਤ ਹੀਰੇ ਦੀ ਸੋਨੇ ਦੀ ਚੇਨ ਅਤੇ ਕੰਨਾਂ ਵਿੱਚ ਸੋਨੇ ਦੇ ਦੋ ਸਟੱਡ ਸਨ। ਸ਼ੈਵਲੀਅਰ ਅਕਸਰ ਨਿਊ ਲਿਨ, ਹੈਂਡਰਸਨ, ਸਵੈਨਸਨ ਅਤੇ ਰਨੂਈ ਦੇ ਆਲੇ ਦੁਆਲੇ ਪੱਛਮੀ ਆਕਲੈਂਡ ਦੇ ਖੇਤਰ ਵਿੱਚ ਜਾਂਦੀ ਸੀ। ਪੁਲਿਸ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਵਿੱਚੋ ਕਿਸੇ ਨੇ ਵੀ ਸ਼ੈਵਲੀਅਰ ਨੂੰ ਦੇਖਿਆ ਹੈ, ਜਾਂ ਕੋਈ ਜਾਣਕਾਰੀ ਹੈ ਜੋ ਉਸ ਨੂੰ ਲੱਭਣ ਵਿੱਚ ਸਾਡੀ ਮਦਦ ਕਰ ਸਕਦੀ ਹੈ, ਤਾਂ ਕਿਰਪਾ ਕਰਕੇ ਫਾਈਲ ਨੰਬਰ 240308/4852 ਦੇ ਹਵਾਲੇ ਨਾਲ 105 ‘ਤੇ ਪੁਲਿਸ ਨਾਲ ਸੰਪਰਕ ਕਰੋ।” ਤੁਸੀ ਗੁਮਨਾਮ ਤੌਰ ‘ਤੇ ਵੀ 0800 555 111 ‘ਤੇ ਕ੍ਰਾਈਮ ਸਟੌਪਰਸ ਨੂੰ ਕਾਲ ਕਰ ਜਾਣਕਾਰੀ ਦੇ ਸਕਦੇ ਹੋ।
![help to find missing auckland teen](https://www.sadeaalaradio.co.nz/wp-content/uploads/2024/03/WhatsApp-Image-2024-03-12-at-8.35.33-AM-950x505.jpeg)