ਦੱਖਣੀ ਟਾਪੂ (South Island’s) ਦੇ ਪੱਛਮੀ ਤੱਟ ‘ਤੇ ਕਰਾਮੀਆ (Karamea ) ‘ਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਸ਼ਾਮ 4 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ ਸੀ। ਸੰਕੇਤ ਇਹ ਹਨ ਕਿ ਉਸ ਸਮੇਂ ਜਹਾਜ਼ ਵਿੱਚ ਪਾਇਲਟ ਇਕੱਲਾ ਹੀ ਸਵਾਰ ਸੀ। ਪੁਲਿਸ ਨੇ ਦੱਸਿਆ ਕਿ ਉਹ ਸਾਹ ਲੈ ਰਿਹਾ ਹੈ ਅਤੇ ਹੋਸ਼ ਵਿੱਚ ਹੈ।
ਫਾਇਰ ਐਂਡ ਐਮਰਜੈਂਸੀ NZ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇੱਕ ਬਚਾਅ ਹੈਲੀਕਾਪਟਰ ਜਲਦੀ ਹੀ ਪਹੁੰਚਣ ਵਾਲਾ ਹੈ। ਇੱਕ ਸਥਾਨਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੈਲੀਕਾਪਟਰ ਇੱਕ ਸਟਾਪਬੈਂਕ ਵਿੱਚ ਕਰੈਸ਼ ਹੋ ਗਿਆ ਸੀ। ਹਾਦਸੇ ਦੀ ਸੂਚਨਾ ਸਿਵਲ ਏਵੀਏਸ਼ਨ ਅਥਾਰਟੀ ਨੂੰ ਦਿੱਤੀ ਜਾਵੇਗੀ।