ਆਕਲੈਂਡ ਅਤੇ ਨੌਰਥਲੈਂਡ ਲਈ ਇੱਕ ਗੰਭੀਰ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਹੜ੍ਹਾਂ ਅਤੇ landslide ਦੀ ਸੰਭਾਵਨਾ ਵੀ ਜਤਾਈ ਗਈ ਹੈ, ਕਿਉਂਕਿ ਕਈ ਖੇਤਰਾਂ ਵਿੱਚ ਭਾਰੀ ਮੀਂਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਭਾਰੀ ਮੀਂਹ ਅਤੇ ਸੰਭਾਵਿਤ ਗਰਜ਼-ਤੂਫ਼ਾਨ ਦਾ ਅਸਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਦਿਖਣਾ ਵੀ ਸ਼ੁਰੂ ਹੋ ਗਿਆ ਹੈ, ਜਿਸ ਦੇ ਪ੍ਰਭਾਵ ਸ਼ੁੱਕਰਵਾਰ ਨੂੰ ਤਸਮਾਨ, ਬੇ ਆਫ ਪਲੈਂਟੀ, ਆਕਲੈਂਡ ਅਤੇ ਨੌਰਥਲੈਂਡ ਵਿੱਚ ਦਿਖਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ‘ਚ ਸ਼ਨੀਵਾਰ ਤੱਕ ਮੀਂਹ ਪੈ ਸਕਦਾ ਹੈ। MetService ਦੇ ਅਨੁਸਾਰ, ਸਭ ਤੋਂ ਭਾਰੀ ਮੀਂਹ ਉੱਤਰੀ ਆਈਲੈਂਡ ਦੇ ਉੱਤਰ ਵਿੱਚ ਅਤੇ ਦੱਖਣੀ ਟਾਪੂ ਦੇ ਉੱਤਰ ਅਤੇ ਪੱਛਮ ਵਿੱਚ ਪਵੇਗਾ। ਤਸਮਾਨ ਅਤੇ ਬੇ ਆਫ ਪਲੈਂਟੀ ਲਈ Orange ਅਲਰਟ ਜਾਰੀ ਕੀਤਾ ਗਿਆ ਹੈ।
