ਇੱਕ ਪਾਸੇ ਜਿੱਥੇ ਨਿਊਜ਼ੀਲੈਂਡ ‘ਚ ਵੱਧਦੇ ਕ੍ਰਾਈਮ ਨੇ ਪ੍ਰਸ਼ਾਸਨ ਸਣੇ ਲੋਕਾਂ ਨੂੰ ਚਿੰਤਾ ‘ਚ ਪਾਇਆ ਹੋਇਆ ਹੈ ਉੱਥੇ ਹੀ ਗੁਆਂਢੀ ਆਸਟ੍ਰੇਲੀਆ ਵੀ ਇਸੇ ਮੁੱਦੇ ‘ਚ ਫਸਿਆ ਹੋਇਆ ਹੈ। ਇੱਥੇ ਤਾਂ ਸਿਹਤ ਕਰਮਚਾਰੀਆਂ ‘ਤੇ ਵੀ ਕਈ ਵਾਰ ਹਮਲੇ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਹੁਣ ਨਿਊ ਸਾਊਥ ਵੇਲਜ਼ ਸਰਕਾਰ ਨੇ ਸੂਬੇ ਦੇ ਹਸਪਤਾਲਾਂ ‘ਚ ਸਿਹਤ ਕਰਮਚਾਰੀਆਂ ‘ਤੇ ਹੁੰਦੇ ਹਮਲਿਆਂ ਨੂੰ ਠੱਲ ਪਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਿਹਤ ਕਰਮਚਾਰੀ ਆਪਣੇ ਸ਼ਰੀਰ (ਵਰਦੀ) ‘ਤੇ ਬੋਡੀ ਕੈਮਰੇ ਲਗਾ ਕੇ ਡਿਊਟੀ ਕਰਨਗੇ। ਇਹ ਟ੍ਰਾਇਲ 12 ਮਹੀਨੇ ਤੱਕ ਜਾਰੀ ਰਹੇਗਾ। ਜੇਕਰ ਟ੍ਰਾਇਲ ਸਫਲ ਹੁੰਦਾ ਹੈ ਤਾਂ ਫਿਰ ਪੱਕੇ ਤੌਰ ‘ਤੇ ਕੈਮਰੇ ਲਗਾ ਦਿੱਤੇ ਜਾਣਗੇ।