ਨਿਊਜ਼ੀਲੈਂਡ ਸਿਹਤ ਮੰਤਰਾਲੇ ਦੀ ਇੱਕ ਗਲਤੀ ਨੇ ਹਜਾਰਾਂ ਕੀਵੀਆਂ ਨੂੰ ਬਿਪਤਾ ‘ਚ ਪਾ ਦਿੱਤਾ ਹੈ। ਦਰਅਸਲ ਸਿਹਤ ਮੰਤਰਾਲੇ ਨੇ ਲਗਭਗ 6000 ਲੋਕਾਂ ਨੂੰ ਗਲਤੀ ਦੇ ਨਾਲ ਉਨ੍ਹਾਂ ਨੂੰ ਕੋਵਿਡ -19 ਹੋਣ ਅਤੇ ਉਨ੍ਹਾਂ ਨੂੰ ਏਕਾਂਤਵਾਸ ਕਰਨ ਦੀ ਜ਼ਰੂਰਤ ਦਾ ਮੈਸਜ ਭੇਜ ਦਿੱਤਾ ਹੈ। ਕੋਵਿਡ -19 ਮੰਤਰੀ ਆਇਸ਼ਾ ਵੇਰਲ ਨੇ ਕਿਹਾ ਕਿ ਇਹ ਮੰਤਰਾਲੇ ਦੇ ਆਈਟੀ ਸਿਸਟਮ ਵਿੱਚ “ਗਲਤੀ” ਹੋਣ ਕਾਰਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸਦਾ ਅਰਥ ਹੈ “ਜਿਨ੍ਹਾਂ ‘ਚ ਪਹਿਲਾਂ ਕੋਵਿਡ -19 ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਉਨ੍ਹਾਂ ਨੂੰ ਦੁਬਾਰਾ ਦੱਸਿਆ ਗਿਆ ਕਿ ਉਨ੍ਹਾਂ ਨੂੰ ਕੋਵਿਡ -19 ਸੀ”।
ਵੇਰਲ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਇੱਕ ਫਾਲੋ-ਅਪ ਟੈਕਸਟ ਭੇਜਿਆ ਗਿਆ ਸੀ। ਸਿਹਤ ਮੰਤਰਾਲੇ ਨੇ ਆਪਣੀ ਵੈਬਸਾਈਟ ‘ਤੇ ਇੱਕ ਬਿਆਨ ਵਿੱਚ ਇਸ ਗਲਤੀ ਦੀ ਪੁਸ਼ਟੀ ਕੀਤੀ ਹੈ ਕਿ ਕੀ ਹੋਇਆ ਸੀ ਅਤੇ ਇਸ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਹੈ। ਮੰਤਰਾਲੇ ਨੇ ਉਹਨਾਂ ਸਾਰੇ ਪ੍ਰਭਾਵਿਤ ਲੋਕਾਂ ਨੂੰ ਗਲਤੀ ਨੂੰ ਸਪੱਸ਼ਟ ਕਰਨ, ਮੁਆਫੀ ਮੰਗਣ ਅਤੇ ਇੱਕ ਫੋਨ ਨੰਬਰ ਪ੍ਰਦਾਨ ਕਰਨ ਲਈ ਟੈਕਸਟ ਭੇਜੇ ਹਨ ਜੇਕਰ ਉਹਨਾਂ ਨੂੰ ਹੋਰ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੁੰਦੀ ਹੈ।” ਦੱਸ ਦੇਈਏ ਕਿ ਇਹ ਮੈਸਜ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ ਪ੍ਰਾਪਤ ਹੋਏ ਹਨ।