ਜਿਉਂਦੇ ਰਹਿਣ ਲਈ ਪਾਣੀ ਪੀਣਾ ਬਹੁਤ ਜਰੁਰੀ ਹੈ। ਡਾਕਟਰ ਤੋਂ ਲੈ ਕੇ ਡਾਇਟੀਸ਼ੀਅਨ, ਹਰ ਕੋਈ ਦਿਨ ਵਿੱਚ 7 – 8 ਗਲਾਸ ਪਾਣੀ ਪੀਣ ਦੀ ਹਿਦਾਇਤ ਦਿੰਦਾ ਹੈ। ਜਿੱਥੇ ਕਈ ਲੋਕ ਠੰਡਾ ਪਾਣੀ ਪੀਂਦੇ ਹਨ ਉਥੇ ਹੀ ਕਈ ਲੋਕ ਗਰਮ ਜਾਂ ਨਿੱਘਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਸਿਹਤ ਨਾਲ ਜੁੜੀਆਂ ਕਈਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਣ ਨਾਲ ਕਬਜ਼, ਢਿੱਡ ਦਰਦ, ਗੈਸ, ਕਿੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਦੀ ਥਾਂ ਗਰਮ ਪਾਣੀ ਪੀਣ ਦੀ ਆਦਤ ਪਾ ਲਓ ਤਾਂ ਤੁਸੀਂ ਸਿਹਤਮੰਦ ਹੋ ਸਕਦੇ ਹੋ। ਸਿਹਤਮੰਦ ਬਣੇ ਰਹਿਣ ਲਈ ਦਿਨ ‘ਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਇਸ ਲਈ ਸਵੇਰੇ ਇੱਕ ਗਿਲਾਸ ਗਰਮ ਪਾਣੀ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ, ਜਿਵੇਂ…
ਪਾਚਨ ਸ਼ਕਤੀ
ਰੋਜ਼ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜੋ ਖਾਣਾ ਚੰਗੀ ਤਰ੍ਹਾਂ ਨਾਲ ਪਚਾਉਣ ਜਾਂ ਡਾਈਜੇਸ਼ਨ ਕਰਨ ‘ਚ ਮਦਦਗਾਰ ਹੋਵੇਗਾ ਅਤੇ ਤੁਹਾਡੀ ਸਿਹਤ ਨੂੰ ਠੀਕ ਰੱਖੇਗਾ।
ਕਬਜ ਦੂਰ ਕਰਦਾ ਹੈ
ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬਜ ਦੀ ਸੱਮਸਿਆ ਪੈਦਾ ਹੋ ਜਾਂਦੀ ਹੈ। ਰੋਜਾਨਾ ਇਕ ਗਲਾਸ ਸਵੇਰੇ ਗਰਮ ਪਾਣੀ ਪੀਣ ਨਾਲ ਕਬਜ ਤੋਂ ਰਾਹਤ ਮਿਲਦੀ ਹੈ।
ਜ਼ੁਕਾਮ ਦੀ ਸ਼ਿਕਾਇਤ
ਜੇਕਰ ਛਾਤੀ ‘ਚ ਜਕੜਨ ਜਾਂ ਜ਼ੁਕਾਮ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਤਾਂ ਅਜਿਹੇ ‘ਚ ਗਰਮ ਪਾਣੀ ਦਵਾਈ ਦੇ ਰੂਪ ‘ਚ ਕੰਮ ਆਵੇਗਾ। ਗਰਮ ਪਾਣੀ ਪੀਣ ਨਾਲ ਤੁਹਾਡਾ ਗਲਾ ਠੀਕ ਰਹੇਗਾ ਅਤੇ ਛਾਤੀ ਨੂੰ ਆਰਾਮ ਮਿਲੇਗਾ।
ਬਲੱਡ ਸਰਕੁਲੇਸ਼ਨ
ਗਰਮ ਪਾਣੀ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਦਾ ਹੈ। ਇੰਨਾ ਹੀ ਨਹੀਂ ਗਰਮ ਪਾਣੀ ਪੀਣ ਨਾਲ ਪੂਰੇ ਸਰੀਰ ‘ਚ ਫੈਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।
ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਇੱਕ ਗਿਲਾਸ ਗਰਮ ਪਾਣੀ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗਾ। ਜੀ, ਹਾਂ ਜਦੋਂ ਤੁਸੀਂ ਇਕ ਗਿਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ‘ਚ ਜਮ੍ਹਾ ਚਰਬੀ ਖਤਮ ਹੁੰਦੀ ਹੈ। ਨਤੀਜੇ ਵਜੋਂ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ।
ਸਰੀਰ ਦਾ ਦਰਦ ਦੂਰ ਕਰਦਾ ਹੈ
ਮਾਸਿਕ ਸ਼ੁਰੂ ਹੋਣ ਦੇ ਦਿਨਾਂ ਵਿੱਚ ਢਿੱਡ ਵਿੱਚ ਦਰਦ ਹੁੰਦਾ ਹੈ, ਤੱਦ ਗਰਮ ਪਾਣੀ ਵਿਚ ਇਲਾਚੀ ਪਾਊਡਰ ਪਾ ਕੇ ਪਿਓ। ਇਸ ਨਾਲ ਨਾ ਕੇਵਲ ਮਾਸਿਕ ਦਾ ਦਰਦ ਸਗੋਂ ਸਰੀਰ, ਢਿੱਡ ਅਤੇ ਸਿਰਦਰਦ ਵੀ ਠੀਕ ਹੋ ਜਾਂਦਾ ਹੈ।