ਤੁਲਸੀ ‘ਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ-ਜੁਕਾਮ ਭਾਰਤ ‘ਚ ਤੁਲਸੀ ਦੀ ਵਰਤੋਂ ਕਾਫੀ ਸਮੇਂ ਤੋਂ ਹੁੰਦੀ ਆ ਰਹੀ ਹੈ। ਅੱਜਕੱਲ੍ਹ ਹਰ ਘਰ ਵਿੱਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਲਸੀ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਤੁਲਸੀਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ…
ਤਣਾਅ
ਤੁਲਸੀ ਦੇ ਪੱਤਿਆਂ ਵਿੱਚ ਤਣਾਅ ਨੂੰ ਦੂਰ ਕਰਨ ਦੇ ਵੀ ਗੁਣ ਮੌਜੂਦ ਹਨ। ਹਾਲ ਹੀ ਵਿੱਚ ਇੱਕ ਰਿਸਰਚ ਵਿਚ ਪਤਾ ਚਲਿਆ ਹੈ ਕਿ ਤੁਲਸੀ ਤਣਾਅ ਤੋਂ ਬਚਾਉਂਦੀ ਹੈ। ਤਣਾਅ ਨੂੰ ਖੁਦ ਤੋਂ ਦੂਰ ਰੱਖਣ ਲਈ ਹਰ ਕਿਸੇ ਨੂੰ ਤੁਲਸੀ ਦੇ 12 ਪੱਤਿਆਂ ਦੀ ਰੋਜ਼ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
ਗਲੇ ਦੀ ਖਰਾਸ਼
ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਇਸ ਪਾਣੀ ਨੂੰ ਤੁਸੀਂ ਗਰਾਰੇ ਕਰਨ ਲਈ ਵੀ ਵਰਤ ਸਕਦੇ ਹੋ। ਬੱਚਿਆਂ ਵਿੱਚ ਬੁਖਾਰ, ਖਾਂਸੀ ਅਤੇ ਉਲਟੀ ਵਰਗੀਆਂ ਸਮੱਸਿਆ ਹੋਣ ‘ਤੇ ਤੁਲਸੀਂ ਬੇਹੱਦ ਫਾਇਦੇਮੰਦ ਹੁੰਦੀ ਹੈ।
ਸਾਹ ਦੀ ਸਮੱਸਿਆ
ਸਾਹ ਦੀ ਸਮੱਸਿਆ ਹੋਣ ‘ਤੇ ਤੁਲਸੀ ਬਹੁਤ ਹੀ ਲਾਭਕਾਰੀ ਸਾਬਿਤ ਹੁੰਦੀ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਗੁਰਦੇ ਦੀ ਪੱਥਰੀ
ਤੁਲਸੀ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਕਿਸੇ ਦੇ ਗੁਰਦੇ ਵਿੱਚ ਪੱਥਰੀ ਹੋ ਗਈ ਹੈ ਤਾਂ ਸ਼ਹਿਦ ਵਿੱਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ। ਛੇ ਮਹੀਨੇ ਵਿੱਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।
ਦਿਲ ਦੇ ਰੋਗ
ਤੁਲਸੀ ਖੂਨ ਵਿੱਚ ਕੋਲੈਸਟਰੋਲ ਦੇ ਲੈਵਲ ਨੂੰ ਘਟਾਉਂਦੀ ਹੈ। ਅਜਿਹੇ ਵਿੱਚ ਦਿਲ ਦੇ ਰੋਗੀਆਂ ਲਈ ਇਹ ਕਾਫੀ ਕਾਰਗਾਰ ਸਾਬਿਤ ਹੁੰਦੀ ਹੈ।