ਸਰਦੀਆਂ ਆਉਂਦੇ ਹੀ ਸ਼ਕਰਕੰਦੀ ਬਾਜ਼ਾਰਾਂ ਵਿੱਚ ਜ਼ੋਰ ਸ਼ੋਰ ਨਾਲ ਵਿੱਕਣੀ ਸ਼ੁਰੂ ਹੋ ਜਾਂਦੀ ਹੈ। ਸ਼ਕਰਕੰਦੀ ਇੱਕ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਸਬਜ਼ੀ ਹੈ। ਇਹ ਦੁਨੀਆ ਵਿੱਚ ਲੱਗਭਗ ਹਰ ਜਗ੍ਹਾ ਪਾਈ ਜਾਂਦੀ ਹੈ। ਸ਼ਕਰਕੰਦੀ ਕਈ ਆਕਾਰਾਂ ਵਿੱਚ ਉੱਗਦੀ ਹੈ ਅਤੇ ਸ਼ਕਰਕੰਦੀ ਦੇ ਕਈ ਰੰਗ ਵੀ ਹੁੰਦੇ ਹਨ। ਸ਼ਕਰਕੰਦੀ ਚਿੱਟੇ, ਸੰਤਰੀ ਅਤੇ ਜਾਮਨੀ ਰੰਗਾਂ ਵਿੱਚ ਵੀ ਪਾਈ ਜਾਂਦੀ ਹੈ। ਲੋਕ ਇਸ ਨੂੰ ਉਬਾਲ ਕੇ ਖਾਂਦੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ ਬਣਾ ਕੇ ਖਾਂਦੇ ਹਨ। ਸ਼ਕਰਕੰਦੀ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਫਾਈਬਰ ਪਾਏ ਜਾਂਦੇ ਹਨ।
ਸ਼ਕਰਕੰਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੁੰਦੀ ਹੈ। ਸ਼ਕਰਕੰਦੀ ਸੁਆਦ ਦੇ ਨਾਲ-ਨਾਲ ਸਰੀਰ ਨੂੰ ਐਨਰਜੀ ਦਿੰਦੀ ਹੈ। ਸ਼ਕਰਕੰਦੀ ’ਚ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹਨ। ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਵੀ ਮਦਦ ਕਰਦੀ ਹੈ।
ਸ਼ਕਰਕੰਦੀ ਦਾ ਸੇਵਨ ਕਰਨ ਨਾਲ ਮਿਲਦੇ ਹਨ ਇਹ ਫਾਇਦੇ…
ਤਣਾਅ ਤੋਂ ਮੁਕਤੀ
ਭੱਜਦੋੜ ਭਰੀ ਇਸ ਜ਼ਿੰਦਗੀ ਵਿੱਚ ਲੋਕਾਂ ‘ਚ ਤਣਾਅ ਬਣਿਆ ਰਹਿੰਦਾ ਹੈ ਜੋ ਵੱਧ ਕੇ ਡਿਪ੍ਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਸਟ੍ਰੈਸ ਹਾਰਮੋਨ ਲੈਵਲ ਘੱਟ ਹੁੰਦੇ ਹਨ ਅਤੇ ਤਣਾਅ ਵੀ ਘੱਟਦਾ ਹੈ।
ਪਾਚਨ ਸ਼ਕਤੀ ਨੂੰ ਬਣਾਏ ਬਿਹਤਰ
ਅਸੀਂ ਸਾਰੇ ਜਾਣਦੇ ਹਾਂ ਕਿ ਸ਼ਕਰਕੰਦੀ ਬਹੁਤ ਭਾਰੀ ਖੁਰਾਕ ਹੈ। ਅਜਿਹਾ ਇਸ ਲਈ ਕਿਉਂਕਿ ਇਸ ‘ਚ ਫਾਈਬਰ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਫਾਈਬਰ ਦੇ ਕਾਰਨ ਸ਼ਕਰਕੰਦੀ ਪਾਚਨ ਤੰਤਰ ਨੂੰ ਠੀਕ ਰੱਖਦੀ ਹੈ। ਇਸ ਦੇ ਨਾਲ ਹੀ, ਸਵੇਰੇ ਇਸ ਨੂੰ ਖਾਣ ਨਾਲ ਭੁੱਖ ਵੀ ਘੱਟ ਜਾਂਦੀ ਹੈ। ਇਸ ਲਈ ਸ਼ਕਰਕੰਦੀ ਭਾਰ ਘਟਾਉਣ ਵਿੱਚ ਵੀ ਫਾਇਦੇਮੰਦ ਹੈ। ਸ਼ਕਰਕੰਦੀ ਕਬਜ਼ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਫਾਇਦੇਮੰਦ ਸਾਬਿਤ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
ਅੱਖਾਂ ਲਈ ਫਾਇਦੇਮੰਦ
ਲਗਾਤਾਰ ਕੰਪਿਊਟਰ ਅਤੇ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਬੱਚਿਆਂ, ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿੱਚ ਫਾਇਦੇਮੰਦ ਸਾਬਿਤ ਹੁੰਦੀ ਹੈ।
ਹਾਈ ਬਲੱਡ ਪ੍ਰੈਸ਼ਰ ਤੋਂ ਬਚਾਉਂਦੀ ਹੈ ਸ਼ਕਰਕੰਦੀ
ਸ਼ਕਰਕੰਦੀ ਵਿੱਚ ਪੋਟਾਸ਼ੀਅਮ ਵੀ ਹੁੰਦਾ ਹੈ, ਇਸ ਲਈ ਇਹ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਸ਼ਕਰਕੰਦੀ ਖਾਣ ਨਾਲ ਦਿਲ ਦੇ ਰੋਗ ਠੀਕ ਹੋ ਸਕਦੇ ਹਨ। ਸ਼ਕਰਕੰਦੀ ਸਰੀਰ ਤੋਂ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ
ਸ਼ਕਰਕੰਦੀ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ਯਾਨੀ ਇਸ ਵਿੱਚ ਮੌਜੂਦ ਤੱਤ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਵੱਧਣ ਨਹੀਂ ਦਿੰਦੇ ਹਨ। ਦੂਜੇ ਪਾਸੇ, ਐਂਟੀਆਕਸੀਡੈਂਟਸ ਦੇ ਕਾਰਨ, ਸ਼ਕਰਕੰਦੀ ਦਾ ਸੇਵਨ ਸ਼ੂਗਰ ਨੂੰ ਜਲਦੀ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਖਾ ਸਕਦੇ ਹਨ।
ਸ਼ੂਗਰ ਦਾ ਲੇਵਲ
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਕਰੋ। ਇਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਇਕਦਮ ਤੋਂ ਨਹੀਂ ਵਧਾਉਂਦੇ ਅਤੇ ਉਨ੍ਹਾਂ ਨੂੰ ਕੰਟਰੋਲ ‘ਚ ਰੱਖਦੇ ਹਨ।