ਕੇਲਾ ਸਾਲ ਭਰ ਮਿਲਣ ਵਾਲਾ ਫਲ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਸ਼ੌਕ ਨਾਲ ਖਾਣਾ ਪਸੰਦ ਕਰਦਾ ਹੈ। ਉੱਥੇ ਹੀ ਆਮ ਤੌਰ ‘ਤੇ ਤੁਸੀਂ ਬਾਹਰੋਂ ਪੀਲਾ ਦਿਖਾਈ ਦੇਣ ਵਾਲਾ ਕੇਲਾ ਖਾਧਾ ਹੋਵੇਗਾ। ਤੁਸੀਂ ਅਜੇ ਤੱਕ ਪੀਲੇ ਅਤੇ ਹਰੇ ਰੰਗ ਦੇ ਕੇਲੇ ਤਾਂ ਬਹੁਤ ਦੇਖੇ ਹਨ ਪਰ ਕਦੇ ਲਾਲ ਰੰਗ ਦਾ ਕੇਲੇ ਦਾ ਸਵਾਦ ਚੱਖਿਆ ਹੈ। ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਸ਼ਾਇਦ ਅਸੀਂ ਕੋਈ ਮਜ਼ਾਕ ਕਰ ਰਹੇ ਹਾਂ ਪਰ ਲਾਲ ਰੰਗ ਦਾ ਕੇਲਾ ਆਸਟ੍ਰੇਲੀਆ ‘ਚ ਪਾਇਆ ਜਾਂਦਾ ਹੈ, ਜਿੱਥੇ ਇਸ ਨੂੰ “ਰੈੱਡ ਡਕਾ” ਕਿਹਾ ਜਾਂਦਾ ਹੈ। ਇੱਥੇ ਅਜਿਹੇ ਕੇਲੇ ਦੀ ਪੈਦਾਵਾਰ ਚੰਗੀ ਖ਼ਾਸੀ ਹੈ। ਲਾਲ ਕੇਲੇ ਦੀ ਪ੍ਰਜਾਤੀ ਸਭ ਤੋਂ ਪਹਿਲਾਂ ਮੱਧ ਅਮਰੀਕਾ ਦੇ ਕੋਸਟਾ ਰੀਕਾ ‘ਚ ਲੱਭੀ ਗਈ ਸੀ। ਉੱਤਰ ਭਾਰਤ ਵਿੱਚ ਹੋਣ ਲੱਗੀ ਖੇਤੀ ਲਾਲ ਕੇਲੇ ਦੀ ਜ਼ਿਆਦਾ ਉਪਜ ਈਸਟ ਅਫ਼ਰੀਕਾ ਤੇ ਸਾਊਥ ਅਮਰੀਕਾ ਦੇ ਦੇਸ਼ਾਂ ਵਿੱਚ ਹੁੰਦੀ ਹੈ ਤੇ ਇੱਥੋਂ ਹੀ ਪੂਰੇ ਵਿਸ਼ਵ ਵਿੱਚ ਦਰਾਮਦ ਹੁੰਦਾ ਹੈ।
ਪਰ ਅੱਜ ਅਸੀਂ ਤੁਹਾਨੂੰ ਲਾਲ ਕੇਲਾ ਖਾਣ ਦੇ ਅਣਗਿਣਤ ਫਾਇਦਿਆਂ ਬਾਰੇ ਦੱਸਦੇ ਹਾਂ। ਲਾਲ ਕੇਲਾ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵੱਧਦੀ ਹੈ। ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਆਓ ਜਾਣਦੇ ਹਾਂ ਲਾਲ ਕੇਲਾ ਖਾਣ ਦੇ ਫਾਇਦੇ…..
ਬੀਮਾਰੀਆਂ ਤੋਂ ਬਚਾਅ
ਲਾਲ ਕੇਲੇ ‘ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਣ ਦਾ ਖਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੱਥਰੀ ਦੀ ਸਮੱਸਿਆ ‘ਚ ਵੀ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
ਡਾਇਬਟੀਜ਼ ਕੰਟਰੋਲ
ਲਾਲ ਕੇਲੇ ‘ਚ ਫਾਈਬਰ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਇਮਿਊਨਿਟੀ ਵਧਾਏ
ਲਾਲ ਕੇਲਾ ਵਿਟਾਮਿਨ ਸੀ, ਬੀ6 ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਵਿਟਾਮਿਨ ਬੀ6 ਸਰੀਰ ‘ਚ ਚਿੱਟੇ ਬਲੱਡ ਸੈੱਲਜ਼ ਦੀ ਸੁਰੱਖਿਆ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
ਹੱਡੀਆਂ ਹੋਣਗੀਆਂ ਮਜ਼ਬੂਤ
ਰੋਜ਼ਾਨਾ ਲਾਲ ਕੇਲਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਥਕਾਵਟ ਦੂਰ ਕਰੇ
ਲਾਲ ਕੇਲਾ ਖਾਣ ਨਾਲ ਮੈਟਾਬੋਲਿਜ਼ਮ ‘ਚ ਸੁਧਾਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਸਰੀਰ ‘ਚ ਚੁਸਤੀ-ਫੁਰਤੀ ਦਾ ਸੰਚਾਰ ਹੁੰਦਾ ਹੈ।
ਅਨੀਮੀਆ ਦਾ ਖਤਰਾ ਘਟਾਏ
ਸਿਹਤ ਮਾਹਿਰਾਂ ਅਨੁਸਾਰ ਸਰੀਰ ‘ਚ ਵਿਟਾਮਿਨ ਬੀ6 ਦੀ ਕਮੀ ਨਾਲ ਅਨੀਮੀਆ ਦਾ ਖਤਰਾ ਵੱਧ ਜਾਂਦਾ ਹੈ। ਦੂਜੇ ਪਾਸੇ ਲਾਲ ਕੇਲੇ ‘ਚ ਵਿਟਾਮਿਨ ਬੀ6 ਜ਼ਿਆਦਾ ਹੋਣ ਨਾਲ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। ਇਸ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ।