ਮੂਲੀ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਸ ‘ਚ ਮੌਜੂਦ ਫਾਇਦੇਮੰਦ ਤੱਤ ਸਾਡੀ ਇਮਿਊਨਿਟੀ, ਬਲੱਡ ਪ੍ਰੈਸ਼ਰ ਅਤੇ ਖੂਨ ਦੀਆਂ ਨਾੜੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ। ਜ਼ਿਆਦਾਤਰ ਲੋਕ ਇਸ ਨੂੰ ਸਲਾਦ ਦੇ ਤੌਰ ‘ਤੇ ਖਾਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਸਰਦੀਆਂ ਵਿੱਚ ਰੋਜ਼ਾਨਾ ਮੂਲੀ ਕਿਉਂ ਖਾਣੀ ਚਾਹੀਦੀ ਹੈ ਅਤੇ ਇਹ ਸਰੀਰ ਨੂੰ ਕਿਹੜੀਆਂ ਬਿਮਾਰੀਆਂ ਤੋਂ ਦੂਰ ਰੱਖਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ
ਮੂਲੀ ਸਰੀਰ ਨੂੰ ਪੋਟਾਸ਼ੀਅਮ ਦੀ ਸਪਲਾਈ ਕਰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਖਾਸ ਤੌਰ ‘ਤੇ ਜੇਕਰ ਤੁਹਾਨੂੰ ਹਾਈਪਰਟੈਨਸ਼ਨ ਦੀ ਸ਼ਿਕਾਇਤ ਹੈ ਤਾਂ ਆਪਣੀ ਡਾਈਟ ‘ਚ ਮੂਲੀ ਨੂੰ ਜ਼ਰੂਰ ਸ਼ਾਮਿਲ ਕਰੋ।
ਦਿਲ ਦੇ ਰੋਗ
ਮੂਲੀ ਨੂੰ ਐਂਥੋਸਾਇਨਿਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਦਿਲ ਠੀਕ ਤਰ੍ਹਾਂ ਕੰਮ ਕਰ ਸਕਦਾ ਹੈ। ਰੋਜ਼ਾਨਾ ਮੂਲੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਮੂਲੀ ਫੋਲਿਕ ਐਸਿਡ ਅਤੇ ਫਲੇਵੋਨੋਇਡਸ ਨਾਲ ਵੀ ਭਰਪੂਰ ਹੁੰਦੀ ਹੈ। ਮੂਲੀ ਖੂਨ ਵਿੱਚ ਆਕਸੀਜਨ ਦੀ ਸਪਲਾਈ ਨੂੰ ਵੀ ਵਧਾਉਂਦੀ ਹੈ।
ਮੂਲੀ ਕਿਡਨੀ ਨੂੰ ਰੱਖਦੀ ਹੈ ਸਿਹਤਮੰਦ
ਮੂਲੀ ਕਿਡਨੀ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੈ. ਪੌਸ਼ਟਿਕ ਤੱਤਾਂ ਦੇ ਨਾਲ ਭਰਪੂਰ ਮੂਲੀ ਸਾਡੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿਚ ਮਦਦ ਕਰਦੀ ਹੈ. ਇਸ ਲਈ ਇਸਨੂੰ ਨੈਚੁਰਲ ਕਲੀਂਜ਼ਰ ਵੀ ਕਿਹਾ ਜਾਂਦਾ ਹੈ. ਸਾਡੀ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੇ ਵਿੱਚ ਮਮੂਲੀ ਕਾਰਗਾਰ ਹੈ ਕਿਸ ਦੇ ਵਿੱਚ ਚੰਗੀ ਮਾਤਰਾ ਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਕਬਜ਼ ਦੇ ਮਰੀਜ਼ਾਂ ਦੇ ਲਈ ਰਾਮਬਾਣ ਹੈ।
ਇਮਿਊਨਿਟੀ
ਮੂਲੀ ‘ਚ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਰਦੀਆਂ ਕਾਰਨ ਹੋਣ ਵਾਲੇ ਬਲਗਮ ਅਤੇ ਜ਼ੁਕਾਮ ਤੋਂ ਬਚਾਉਂਦੀ ਹੈ।
ਕਫ ਅਤੇ ਜ਼ੁਕਾਮ ਵਿੱਚ ਫ਼ਾਇਦੇਮੰਦ
ਮੂਲੀ ਦੇ ਵਿੱਚ ਐਂਟੀ ਕੰਜੈਸਟਿਵ ਗੁਣ ਪਾਏ ਜਾਂਦੇ ਨੇ ਜੋ ਕਿ ਇਸ ਨੂੰ ਸਰਦੀਆਂ ਦੇ ਵਿੱਚ ਲਾਭਕਾਰੀ ਬਣਾਉਂਦੇ ਨੇ ਗਲੇ ਅਤੇ ਸਾਹ ਦੀ ਨਲੀ ਨੂੰ ਸਾਫ ਕਰ ਕੇ ਇਹ ਜ਼ੁਕਾਮ ਨੂੰ ਦੂਰ ਕਰਦਾ ਹੈ