[gtranslate]

ਕੀ ਤੁਸੀ ਜਾਣਦੇ ਹੋ Lemon Tea ਦੇ ਬੇਮਿਸਾਲ ਫਾਇਦੇ ? ਜਾਣਕਾਰੀ ਲਈ ਪੜ੍ਹੋ ਪੂਰੀ ਖਬਰ

health benefits of lemon tea

ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ‘ਚ ਹਰ ਕੋਈ ਫਿੱਟ ਅਤੇ ਤੰਦਰੁਸਤ ਰਹਿਣਾ ਚਾਹੁੰਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਈ ਤਰਾਂ ਦੇ ਉਪਾਅ ਜਾ ਕਾਫੀ ਜਿਆਦਾ ਕਸਰਤ ਕਰਦੇ ਹਨ, ਪਰ ਫਿਰ ਵੀ ਉਹ ਕਈ ਵਾਰ ਸਫਲ ਨਹੀਂ ਹੁੰਦੇ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਮਨ ਟੀ ਦੀ। ਦਰਅਸਲ ਲੈਮਨ ਟੀ ਪੇਟ ਦੀ ਚਰਬੀ ਨੂੰ ਘੱਟ ਕਰਨ ‘ਚ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਜੇਕਰ ਤੁਸੀਂ ਮੋਟੇ ਨਹੀਂ ਹੋ ਪਰ ਤੁਹਾਡਾ ਪੇਟ ਬਾਹਰ ਨਿੱਕਲਿਆ ਹੋਇਆ ਹੈ ਤਾਂ ਅਜਿਹੇ ‘ਚ ਲੈਮਨ ਟੀ ਤੁਹਾਡੇ ਪੇਟ ਨੂੰ ਘੱਟ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਲੈਮਨ ਟੀ ਬਣਾਉਣ ਲਈ ਸਮੱਗਰੀ – 1 ਚਮਚ ਨਿੰਬੂ ਦਾ ਰਸ, 2 ਚਮਚ ਸ਼ਹਿਦ,1 ਟੀ ਬੈਗ

ਬਣਾਉਣ ਦੀ ਵਿਧੀ – ਲੈਮਨ ਟੀ ਬਣਾਉਣ ਲਈ ਗਰਮ ਪਾਣੀ ‘ਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਉੱਥੇ ਹੀ ਜੇਕਰ ਤੁਸੀਂ ਤਾਜ਼ੇ ਨਿੰਬੂ ਦਾ ਉਪਯੋਗ ਕਰ ਰਹੇ ਹੋ ਤਾਂ ਅੱਧਾ ਨਿੰਬੂ ਲੈ ਸਕਦੇ ਹੋ। ਇਸ ਮਿਸ਼ਰਣ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਸ਼ਹਿਦ ਚੰਗੀ ਤਰ੍ਹਾਂ ਮਿਲ ਨਾ ਜਾਵੇ।

ਲੈਮਨ ਟੀ ਦੇ ਫਾਇਦੇ

ਲੈਮਨ ਟੀ ‘ਚ ਫਲੇਵੋਨੋਇਡਸ ਨਾਂਅ ਦਾ ਕੈਮੀਕਲ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀਆਂ ਖੂਨ ਧਮਨੀਆਂ ‘ਚ ਕਲੌਟਸ ਨਹੀਂ ਬਣਨ ਦਿੰਦਾ। ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

ਲੈਮਨ ਟੀ ਪੀਣ ਨਾਲ ਤੁਹਾਡੇ ਸਰੀਰ ਨੂੰ ਸਰਦੀ ਤੇ ਫਲੂ ਜਿਹੀ ਸਮੱਸਿਆ ਨਹੀਂ ਹੁੰਦੀ।

ਨਿੰਬੂ ‘ਚ ਸੀਟ੍ਰਿਕ ਐਸਿਡ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਬਣਾਈ ਰੱਖਦਾ ਹੈ। ਇਸ ਲਈ ਰੋਜ਼ ਸਵੇਰੇ ਲੈਮਨ ਟੀ ਪੀ ਸਕਦੇ ਹੋ।

ਲੈਮਨ ਟੀ ਸਰੀਰ ਦੀ ਇਮਿਊਨਿਟੀ ਵੀ ਮਜ਼ਬੂਤ ਕਰਦੀ ਹੈ।

Likes:
0 0
Views:
322
Article Categories:
Health

Leave a Reply

Your email address will not be published. Required fields are marked *