ਭਾਵੇਂ ਕੀਵੀ ਫਲ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਇਸ ਨਾਲ ਹੋਣ ਵਾਲੇ ਲਾਜਵਾਬ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਭੂਰੇ ਰੰਗ ਦੇ ਛਿਲਕੇ ਵਾਲਾ ਕੀਵੀ ਫਲ ਅੰਦਰੋ ਨਰਮ ਅਤੇ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਅੰਦਰ ਕਾਲੇ ਰੰਗ ਦੇ ਛੋਟੇ-ਛੋਟੇ ਬੀਜ ਹੁੰਦੇ ਹਨ। ਕੀਵੀ ਫਲ ਇੱਕ ਅਜਿਹਾ ਫਲ ਹੈ ਜੋ ਚੀਕੂ ਵਾਂਗ ਲਗਦਾ ਹੈ। ਇਸ ਵਿੱਚ ਵਿਟਾਮਿਨ-ਸੀ ਦੀ ਮਾਤਰਾ ਬਹੁਤ ਹੁੰਦੀ ਹੈ। ਹਰ ਰੋਜ਼ ਕੀਵੀ ਫਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਆਯੁਰਵੇਦ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਕੀਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਈਸ ਫਲ ਸਾਰੇ ਉਪਯੋਗੀ ਤੱਤ ਮੌਜੂਦ ਹੁੰਦੇ ਹਨ। ਵਿਟਾਮਿਨ-ਸੀ ਦੀ ਮਾਤਰਾ ਹੋਣ ਦੇ ਕਾਰਨ ਇਸ ਸ਼ਹਿਰ ਨੂੰ ਕਈ ਰੋਗਾ ਤੋਂ ਦੂਰ ਰੱਖਦਾ ਹੈ ਅਤੇ ਤਣਾਅ ਦੀ ਸਮੱਸਿਆ ਵੀ ਦੂਰ ਰੱਖਦਾ ਹੈ।
ਅੱਜ ਅਸੀਂ ਤੁਹਾਨੂੰ ਕੀਵੀ ਫਲ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ:
ਕੋਲੈਸਟਰੋਲ ਲੇਵਲ ’ਚ ਮਦਦਗਾਰ : ਕੀਵੀ ਫਲ ਕੋਲੈਸਟਰੋਲ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋਂ ਨਾਲ ਕੋਲੈਸਟਰੋਲ ਕੰਟਰੋਲ ’ਚ ਰਹਿੰਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ ’ਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
ਸੋਜ ਘੱਟ ਕਰਨ ’ਚ ਮਦਦ ਕਰੇ : ਕੀਵੀ ’ਚ ਇੰਫਲੇਮੇਟਰੀ ਗੁਣ ਹੁੰਦੇ ਹਨ ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿੱਸੇ ’ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦੀ ਵਰਤੋਂ ਕਰੋ ਇਹ ਫਾਇਦੇਮੰਦ ਹੁੰੰਦੀ ਹੈ।
ਬਲੱਡ ਪ੍ਰੈਸ਼ਰ ਘੱਟ ਕਰੇ : ਕੀਵੀ ਫਲ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਰਹਿੰਦੀ ਹੈ।
ਦਿਲ ਦੇ ਲਈ ਫਾਇਦੇਮੰਦ : ਕੀਵੀ ਫਲ ਖਾਣ ਨਾਲ ਦਿਲ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ ਤੇ ਦਿਲ ਸਿਹਤਮੰਦ ਰਹਿੰਦਾ ਹੈ।
ਥਕਾਵਟ ਦੂਰ ਕਰੇ : ਇਸ ਦੀ ਵਰਤੋਂ ਨਾਲ ਸਰੀਰ ਦੀ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ।
ਕਬਜ਼ ਤੋਂ ਰਾਹਤ : ਕੀਵੀ ’ਚ ਫਾਈਬਰ ਭਰਪੂਰ ਮਾਤਰਾ ’ਚ ਹੁੰਦੇ ਹਨ। ਕੀਵੀ ਦੀ ਰੋਜ਼ਾਨਾ ਵਰਤੋ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ’ਚ ਫਾਈਵਰ ਦੀ ਮੋਜੂ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।
ਐਂਟੀਆਕਸੀਡੇਂਟ ਨਾਲ ਭਰਪੂਰ : ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ ’ਚ ਐਂਟੀਆਕਸੀਡੇਂਟ ਮੋਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਇੰਨਫੈਕਸ਼ਨ ਨੂੰ ਦੂਰ ਰੱਖਣ ’ਚ ਮਦਦ ਕਰਦੇ ਹਨ।
ਖੂਨ ਦੀ ਕਮੀ ਨੂੰ ਦੂਰ ਕਰੇ : ਕੀਵੀ ਫਲ ਦੀ ਵਰਤੋਂ ਕਰਨ ਨਾਲ ਸਰੀਰ ’ਚੋਂ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।