[gtranslate]

ਦਿਲ ਦੇ ਰੋਗੀਆਂ ਲਈ ਫ਼ਾਇਦੇਮੰਦ ਨੇ ਹਰੇ ਮਟਰ, ਯਾਦਦਾਸ਼ਤ ਵੀ ਹੁੰਦੀ ਹੈ ਤੇਜ਼

health benefits of green peas

ਹਰੇ ਮਟਰ ਕਈ ਰੋਗਾਂ ਨੂੰ ਖ਼ਤਮ ਕਰਨ ਦੀ ਤਾਕਤ ਰਖਦੇ ਹਨ ਕਿਉਂਕਿ ਇਨ੍ਹਾਂ ਵਿਚ ਕੈਲੋਰੀ, ਕਾਰਬੋਹਾਈਡ੍ਰੇਟ, ਫ਼ਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਹਰੇ ਮਟਰ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਭਾਰ ਘੱਟ ਕਰਨ ਲਈ ਲੋਕ ਵਰਕਾਊਟ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ ਪਰ ਇਸ ਨਾਲ ਭਾਰ ਘੱਟ ਨਹੀਂ ਹੋ ਪਾਉਂਦਾ। ਅਜਿਹੇ ’ਚ ਸਭ ਤੋਂ ਬਿਹਤਰ ਆਪਸ਼ਨ ਹੈ ਕਿ ਰੋਜ਼ਾਨਾ ਮੁੱਠੀ ਭਰ ਮਟਰਾਂ ਦਾ ਸੇਵਨ ਕਰੋ। ਇਸ ’ਚ ਮੌਜੂਦ ਫਾਈਬਰ ਨਾਲ ਫੈਟ ਘੱਟਦੀ ਹੈ।ਮਟਰ ਖਾਣ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਹ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹੈ। ਇਹ ਬੈਡ ਕੋਲੈਸਟਰੋਲ ਨੂੰ ਵੀ ਘੱਟ ਕਰਦਾ ਹੈ।

ਦਿਲ ਨੂੰ ਰੱਖੇ ਸਿਹਤਮੰਦ – ਦਿਲ ਦੇ ਰੋਗੀ ਲਈ ਹਰੇ ਮਟਰ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੈ। ਰੋਜ਼ਾਨਾ ਹਰੇ ਮਟਰ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

ਕੈਂਸਰ ਤੋਂ ਬਚਾਏ – ਆਕਾਰ ’ਚ ਭਾਂਵੇ ਹੀ ਮਟਰ ਛੋਟੇ ਹਨ ਪਰ ਇਹ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਇਸ ਨੂੰ ਨਿਯਮਿਤ ਖਾਣ ਨਾਲ ਕੈਂਸਰ ਦੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਖਾਸ ਤੌਰ ’ਤੇ ਪੇਟ ਦੇ ਕੈਂਸਰ ’ਚ ਮਟਰ ਬਹੁਤ ਹੀ ਲਾਭਕਾਰੀ ਹੈ। ਗਰਭਵਤੀ ਔਰਤਾਂ ਲਈ ਹਰੇ ਮਟਰ ਕਾਫੀ ਫਾਇਦੇਮੰਦ ਹੈ।

 

Likes:
0 0
Views:
357
Article Categories:
Health

Leave a Reply

Your email address will not be published. Required fields are marked *