ਲਸਣ ਦੀ ਵਰਤੋਂ ਤਕਰੀਬਨ ਹਰ ਘਰ ਦੇ ਵਿੱਚ ਕੀਤੀ ਜਾਂਦੀ ਹੈ ਜੋ ਭੋਜਨ ਦੇ ਸਵਾਦ ਨੂੰ ਤਾਂ ਵਧਾਉਂਦਾ ਹੀ ਹੈ, ਸਗੋਂ ਇਸ ਦੇ ਨਾਲ ਹੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਕੁੱਝ ਲੋਕ ਲਸਣ ਨੂੰ ਨਹੀਂ ਖਾਂਦੇ ਪਰ ਲਸਣ ਦੇ ਗੁਣਾਂ ਬਾਰੇ ਜਾਣ ਕੇ ਉਹ ਲਸਣ ਖਾਣ ਜਰੂਰ ਲੱਗ ਜਾਣਗੇ। ਸਵੇਰੇ ਖਾਲੀ ਢਿੱਡ ਲਸਣ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਖਾਲੀ ਢਿੱਡ ਸਵੇਰੇ ਖਾਣ ਦੇ ਫਾਇਦੇ ਅਤੇ ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਬਾਰੇ ਜਾਣੋ।
ਢਿੱਡ ਦੀ ਬੀਮਾਰੀਆਂ ਤੋਂ ਬਚਾਅ
ਲਸਣ ਢਿੱਡ ਨਾਲ ਜੁੜੀ ਸਮੱਸਿਆਵਾਂ ਦਾ ਇਲਾਜ ਕਰਨ ਵਿੱਚ ਮਦਦਗਾਰ ਹੈ। ਡਾਇਰੀਆ, ਕਬਜ ਜਿਹੀ ਸਮੱਸਿਆ ‘ਚ ਲਸਣ ਕਾਫੀ ਲਾਭਕਾਰੀ ਹੈ। ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲ ਕੇ ਉਸ ਵਿੱਚ ਲਸਣ ਦੀਆਂ ਕਲੀਆਂ ਪਾਉ। ਇਸ ਪਾਣੀ ਨੂੰ ਖਾਲੀ ਢਿੱਡ ਪੀਣ ਨਾਲ ਕਬਜ ਅਤੇ ਡਾਇਰੀਆ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਨਾਲ ਗੈਸ ਦੀ ਬਿਮਾਰੀ ਵਿੱਚ ਵੀ ਲਾਭ ਹੋਵੇਗਾ।
ਦਿਲ ਨੂੰ ਰੱਖੇ ਤੰਦਰੁਸਤ
ਲੱਸਣ ਦਿਲ ਨਾਲ ਜੁੜੀ ਬਿਮਾਰੀਆਂ ਦੇ ਖਤਰੇ ਨੂੰ ਵੀ ਦੂਰ ਕਰਦਾ ਹੈ। ਲਸਣ ਦਾ ਸੇਵਨ ਕਰਨ ਨਾਲ ਖੂਨ ਜੰਮਣ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਹਾਰਟ ਅਟੈਕ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਪੀਰੀਡਸ ਦੇ ਦਿਨਾਂ ਵਿੱਚ ਲਸਣ ਦਾ ਸੇਵਨ ਬਹੁਤ ਚੰਗਾ ਹੁੰਦਾ ਹੈ।
ਖੰਘ-ਜੁਕਾਮ ‘ਚ ਰਾਹਤ
ਲਸਣ ਖਾਣ ਨਾਲ ਸਰਦੀ-ਜੁਕਾਮ ਵਿੱਚ ਆਰਾਮ ਮਿਲਦਾ ਹੈ। ਲਸਣ ਦਾ ਸੇਵਨ ਕਰਨ ਨਾਲ ਜੁਕਾਮ, ਅਸਥਮਾ, ਨਿਮੋਨਿਆ, ਬਰੋਂਕਾਇਸਟ ਦੇ ਇਲਾਜ ਵੀ ਫਾਇਦਾ ਮਿਲਦਾ ਹੈ।
ਹਾਈ ਬੀਪੀ ਨੂੰ ਰੋਕਣ ‘ਚ ਮਦਦ
ਲਸਣ ਖਾਣ ਨਾਲ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਲੱਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਜਿਨਾਂ ਲੋਕਾ ਨੂੰ ਹਾਈ ਬੀਪੀ ਦੀ ਸਮੱਸਿਆ ਹੈ, ਉਹ ਲੱਸਣ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।