ਸੌਂਫ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਅਤੇ ਵਿਟਾਮਿਨਸ ਹੁੰਦੇ ਹਨ । ਜੋ ਸਿਹਤ ਲਈ ਲਾਭਦਾਇਕ ਹਨ । ਸੌਂਫ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ । ਸੌਂਫ ਹਰ ਘਰ ਵਿੱਚ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ । ਸੌਂਫ ਬਹੁਤ ਸਾਰੀਆਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ । ਇਸ ਲਈ ਇਸ ਦਾ ਦਵਾਈ ਦੇ ਰੂਪ ਵਿਚ ਵੀ ਸੇਵਨ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਸੌਂਫ ਦੇ ਘਰੇਲੂ ਨੁਸਖੇ ਜਿਨ੍ਹਾਂ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰ ਸਕਦੇ ਹਾਂ।
ਕਈ ਲੋਕਾਂ ਨੂੰ ਖਾਣਾ ਖਾਣ ਮਗਰੋਂ ਪੇਟ ਵਿੱਚ ਜਲਣ ਜਾਂ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦੇ ਲਈ ਰਾਮਬਾਣ ਤਰੀਕਾ ਹੈ ਕਿ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਕੁੱਝ ਦਾਣੇ ਚਬਾ ਕੇ ਖਾਓ ਇਸ ਨਾਲ ਖਾਣਾ ਜਲਦ ਪਚ ਜਾਵੇਗਾ ਤੇ ਬਦਹਜ਼ਮੀ ਵੀ ਨਹੀਂ ਹੋਵੇਗੀ। ਖਾਸਕਰ ਜਦੋਂ ਤੁਸੀਂ ਜ਼ਿਆਦਾ ਤੇਲਯੁਕਤ ਖਾਣਾ ਖਾਧਾ ਹੋਵੇ।
ਪੇਟ ਦੀ ਗਰਮੀ
ਰਾਤ ਨੂੰ ਸੌਂਫ਼ ਪਾਣੀ ਵਿੱਚ ਭਿਉਂ ਕੇ ਰੱਖੋ । ਸਵੇਰ ਸਮੇਂ ਪਾਣੀ ਪੀਓ ਪੇਟ ਦੀ ਗਰਮੀ ਦੂਰ ਹੋ ਜਾਵੇਗੀ ।
ਗੈਸ ਅਤੇ ਕਬਜ਼
ਸੌਂਫ ਖਾਣ ਨਾਲ ਪੇਟ ਦੀ ਗੈਸ ਅਤੇ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ । ਸੌਂਫ ਨੂੰ ਮਿਸ਼ਰੀ ਜਾਂ ਫਿਰ ਖੰਡ ਦੇ ਨਾਲ ਪੀਸ ਕੇ ਚੂਰਨ ਬਣਾ ਲਓ । ਰਾਤ ਨੂੰ ਸੌਂਦੇ ਸਮੇਂ ਅੱਧਾ ਚਮਚ ਚੂਰਨ ਕੋਸੇ ਪਾਣੀ ਨਾਲ ਸੇਵਨ ਕਰੋ । ਪੇਟ ਦੀ ਸਮੱਸਿਆ ਅਤੇ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ ।
ਅੱਖਾਂ ਦੀ ਰੌਸ਼ਨੀ
ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਲਓ । ਅਤੇ ਰੋਜ਼ਾਨਾ ਇੱਕ ਇੱਕ ਚਮਚ ਸਵੇਰੇ ਸ਼ਾਮ ਪਾਣੀ ਨਾਲ ਦੋ ਮਹੀਨੇ ਤੱਕ ਲਓ , ਅੱਖਾਂ ਦੀ ਰੌਸ਼ਨੀ ਵੱਧ ਜਾਵੇਗੀ ।
ਪੇਟ ਦਾ ਦਰਦ
ਜੇਕਰ ਪੇਟ ਦਰਦ ਹੋ ਰਿਹਾ ਹੈ ਤਾਂ ਭੁੰਨੀ ਹੋਈ ਸੌਂਫ ਨੂੰ ਚਬਾਓ । ਇਸ ਨਾਲ ਆਰਾਮ ਮਿਲਦਾ ਹੈ । ਸੌਂਫ ਦੀ ਠੰਡਾਈ ਬਣਾ ਕੇ ਪੀਓ ।
ਖੱਟੇ ਡਕਾਰ
ਜੇਕਰ ਤੁਹਾਨੂੰ ਖੱਟੇ ਡਕਾਰ ਆ ਰਹੇ ਹਨ ਤਾਂ ਥੋੜ੍ਹੀ ਜਿਹੀ ਸੌਂਫ ਨੂੰ ਪਾਣੀ ਵਿੱਚ ਉਬਾਲੋ ਅਤੇ ਮਿਸ਼ਰੀ ਮਿਲਾ ਕੇ ਪੀਓ ।