ਸਾਡੇ ਬਜ਼ੁਰਗ ਦੁੱਧ ਵਿੱਚ ਖਜੂਰ ਪਾ ਕੇ ਖਾਂਦੇ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸਿਹਤ ਹਮੇਸ਼ਾ ਕਾਇਮ ਰਹਿੰਦੀ ਸੀ ਤੇ ਇਹੀ ਕਾਰਨ ਹੈ ਕਿ ਸਾਡੇ ਬਜ਼ੁਰਗ ਸਰਦੀਆਂ ਵਿੱਚ ਸਾਨੂੰ ਖਜੂਰ ਖਾਣ ਦੀ ਸਲਾਹ ਦਿੰਦੇ ਹਨ। ਖਜੂਰ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਸਰਦੀਆਂ ਵਿੱਚ ਇਸ ਨੂੰ ਖਾਣ ਦੇ ਕਈ ਫਾਇਦੇ ਹਨ। ਖਜੂਰ ਦਾ ਸੇਵਨ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਰੋਜ਼ਾਨਾ ਖਜੂਰ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਖਜੂਰ ’ਚ ਮਿਨਰਲ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ, ਫਾਈਬਰ, ਮੈਗਨੀਜ਼ ਤੇ ਕਾਪਰ ਦੀ ਮਾਤਰਾ ਵਧੇਰੇ ਪੱਧਰ ’ਤੇ ਪਾਈ ਜਾਂਦੀ ਹੈ। ਖਜੂਰ ਦੀ ਤਸੀਰ ਗਰਮ, ਖਾਣ ’ਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਆਯੁਰਵੈਦ ਪੱਖੋਂ ਖਜੂਰ ’ਚ 70 ਫ਼ੀਸਦੀ ਕੁਦਰਤੀ ਸ਼ੂਗਰ ਹੁੰਦੀ ਹੈ। ਗਲੂਕੋਜ ਅਤੇ ਫਰਕਟੋਜ ਦਾ ਖਜਾਨਾ ਖਜੂਰ ਸ਼ੂਗਰ ਲਈ ਸਹਾਇਕ ਹੋਣ ਦੇ ਨਾਲ ਇਮਿਊਨ ਪਾਵਰ ਨੂੰ ਵੀ ਬੂਸਟ ਕਰਦਾ ਹੈ। ਖਜੂਰ ਦਾ ਸੇਵਨ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਵ ਕਰਨ ‘ਚ ਬਹੁਤ ਕਾਰਗਾਰ ਸਾਬਿਤ ਹੁੰਦਾ ਹੈ।
ਆਓ ਜਾਣਦੇ ਹਾਂ ਖਜੂਰਾਂ ਖਾਣ ਦੇ ਕੀ ਫਾਇਦੇ ਹੁੰਦੇ ਹਨ।
ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਖਜੂਰ – ਖਜੂਰ ‘ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਐਂਟੀਆਕਸੀਡੈਂਟ ਸੈੱਲਾਂ ਵਿੱਚ ਫ੍ਰੀ ਰੈਡੀਕਲਸ ਨੂੰ ਬਣਨ ਤੋਂ ਰੋਕਦੇ ਹਨ। ਫ੍ਰੀ ਰੈਡੀਕਲਸ ਕਾਰਨ ਸੈੱਲ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਖਜੂਰ ‘ਚ ਫਲੇਵੋਨੋਇਡਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਡਾਇਬਟੀਜ਼, ਅਲਜ਼ਾਈਮਰ ਦੇ ਖਤਰੇ ਨੂੰ ਰੋਕਣ ‘ਚ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਕੈਰੋਟੀਨੋਇਡ ਆਕਸੀਡੈਂਟ ਮਾਸਪੇਸ਼ੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ।
ਦਿਲ ਨੂੰ ਰੱਖੇ ਸੁਰੱਖਿਅਤ – ਦਿਲ ਨੂੰ ਸੁਰੱਖਿਅਤ ਰੱਖਣ ਲਈ ਰੋਜਾਨਾ ਖਜੂਰ ਦੀ ਵਰਤੋਂ ਕਰਨੀ ਚਾਹੀਦੀ ਹੈ। 2 ਤੋਂ 3 ਹਫਤੇ ਖਜੂਰ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਤੇ ਤੰਦਰੁਸਤ ਹੋ ਜਾਂਦਾ ਹੈ। ਇਸ ਨਾਲ ਰੋਗਾਂ ਦੀ ਸਮੱਸਿਆ ਘੱਟ ਜਾਂਦੀ ਹੈ।
ਕੋਲੈਸਟ੍ਰਾਲ ਕੰਟਰੋਲ – ਖ਼ੂਨ ‘ਚ ਕੋਲੈਸਟ੍ਰਾਲ ਵੱਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ । ਖਜੂਰ ਨਾਲ ਤੁਸੀਂ ਆਪਣੇ ਕੋਲੈਸਟ੍ਰਾਲ ਨੂੰ ਸੰਤੁਲਿਤ ਕਰ ਸਕਦੇ ਹਨ।
ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਖਜੂਰ – ਖਜੂਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨੀਅਮ ਹੁੰਦਾ ਹੈ। ਇਸ ਲਈ ਖਜੂਰ ਦਾ ਨਿਯਮਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਪਾਚਨ ਵਿੱਚ ਮਦਦ ਮਿਲਦੀ ਹੈ – ਖਜੂਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਖਜੂਰ ‘ਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਰੋਜ਼ਾਨਾ 3-4 ਖਜੂਰਾਂ ਖਾਣ ਨਾਲ ਪੇਟ ਦੀ ਸਮੱਸਿਆ ਠੀਕ ਹੋ ਜਾਂਦੀ ਹੈ।