ਆਮ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਲਈ ਕੀਤੀ ਜਾਂਦੀ ਹੈ ਪਰ ਇਹ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਕਈ ਤਰ੍ਹਾਂ ਦੀਆਂ ਸਮੱਸਿਆਵਾ ਤੋਂ ਛੁਟਕਾਰਾ ਦਿਵਾਉਣ ਲਈ ਵੀ ਲਾਭਦਾਇਕ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਭਾਰਤ ‘ਚ ਖਾਣੇ ‘ਚ ਵੀ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਆਯੂਰਵੇਦ ‘ਚ ਵੀ ਖਾਲੀ ਪੇਟ ਸਵੇਰੇ ਇੱਕ ਚੱਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ ਖਾਲੀ ਪੇਟ ਨਾਰੀਅਲ ਤੇਲ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਇਸ ਤੋਂ ਇਲਾਵਾ ਨਾਲ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਜ਼ਿਕਰਯੋਗ ਹੈ ਕਿ ਨਾਰੀਅਲ ਤੇਲ ‘ਚ ਫੈਟੀ ਐਸਿਡ ਦਾ ਯੂਨੀਕ ਕਾਮਬੀਨੇਸ਼ਨ ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ ਅਤੇ ਹਾਰਟ ਦੇ ਫੰਕਸ਼ਨ ਲਈ ਕਾਫੀ ਚੰਗਾ ਹੁੰਦਾ ਹੈ। ਆਉ ਜਾਣਦੇ ਹਾਂ ਨਾਰੀਅਲ ਤੇਲ ਕਿਸ ਤਰ੍ਹਾਂ ਸਾਡੀ ਬਾਡੀ ਲਈ ਫਾਇਦੇਮੰਦ ਹੈ।
ਇਮਿਊਨਿਟੀ ਸਟ੍ਰਾਂਗ : ਨਾਰੀਅਲ ਤੇਲ ‘ਚ ਕੈਪ੍ਰਿਕ ਐਸਿਡ ਲਾਰਿਕ ਐਸਿਡ ਅਤੇ ਕੈਪ੍ਰੀਲਿਕ ਐਸਿਡ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ‘ਚ ਮੱਦਦ ਕਰਦਾ ਹੈ।
ਹਾਰਟ ਫੰਕਸ਼ਨ ਨੂੰ ਠੀਕ ਰੱਖੇ : ਖਾਣੇ ‘ਚ ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਹਾਰਟ ਤੰਦਰੁਸਤ ਰਹਿੰਦਾ ਹੈ। ਇਹ ਹਾਰਟ ਦੀਆ ਸਮੱਸਿਆਵਾ ਤੋਂ ਛੁਟਕਾਰਾ ਦਵਾਉਣ ਵਿੱਚ ਸਹਾਇਤਾ ਕਰਦਾ ਹੈ।
ਮਾਊਥ ਇਨਫੈਕਸ਼ਨ ਨੂੰ ਦੂਰ ਕਰੇ: ਨਾਰੀਅਲ ਤੇਲ ਮਾਊਥ ਇਨਫੈਕਸ਼ਨ ਨੂੰ ਦੂਰ ਕਰਦਾ ਹੈ। ਤੁਸੀਂ ਜੇਕਰ ਇਸ ਨੂੰ ਮਾਊਥ ਫ੍ਰੈਸ਼ਰ ਦੀ ਤਰ੍ਹਾਂ ਵਰਤੋਂ ‘ਚ ਲਿਆਉ ਤਾਂ ਇਹ ਮੂੰਹ ‘ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਨਹੀਂ ਹੋਣ ਤੋਂ ਰੋਕਦਾ ਹੈ।
ਸਰੀਰ ‘ਚ ਵਧਾਏ ਗੁਡ ਕੋਲੈਸਟ੍ਰਾਲ : ਨਾਰੀਅਲ ਤੇਲ ਗੁਡ ਕੋਲੈਸਟ੍ਰਾਲ ਲਈ ਵੀ ਕਾਫੀ ਚੰਗਾ ਹੈ। ਇਸਦੇ ਸੇਵਨ ਨਾਲ ਬਲੱਡ ‘ਚ ਗੁਡ ਕੋਲੈਸਟ੍ਰਾਲ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਹਾਰਟ ਦੀਆਂ ਕਈ ਭਿਆਨਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਾਇਜੇਸ਼ਨ ਨੂੰ ਠੀਕ ਰੱਖੇ: ਨਾਰੀਅਲ ਤੇਲ ਡਾਇਜੇਸ਼ਨ ਨੂੰ ਠੀਕ ਰੱਖਦਾ ਹੈ ਇਸ ‘ਚ ਐਂਟੀ ਬੈਕਟੀਰੀਅਲ਼ ਗੁਣ ਹੁੰਦੇ ਹਨ ਜੋ ਅਪਚ ਦੇ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦੇ ਹਨ ਅਤੇ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ। ਇਸ ਨਾਲ ਪੇਟ ‘ਚ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਭਾਰ ਘੱਟ ਕਰੇ: ਨਾਰੀਅਲ ਤੇਲ ਦੇ ਨਿਯਮਿਤ ਸੇਵਨ ਨਾਲ ਸਰੀਰ ‘ਚ ਮੇਟਾਬਾਲਿਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਵਾਧੂ ਵਜ਼ਨ ਨੂੰ ਘੱਟ ਕਰਦਾ ਹੈ। ਇਸ ਲਈ ਆਯੂਰਵੇਦ ‘ਚ ਸਵੇਰੇ ਖਾਲੀ ਪੇਟ ਇੱਕ ਚਮਚ ਨਾਰੀਅਲ ਤੇਲ ਦਾ ਸੇਵਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।