[gtranslate]

ਡਿਪ੍ਰੈਸ਼ਨ ਦੂਰ ਕਰਨ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਵੀ ਲਾਭਦਾਇਕ ਹੈ ਚਾਕਲੇਟ ! ਜਾਣੋ ਕਿਵੇਂ…

health benefits of chocolate

ਚਾਕਲੇਟ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ਦਾ ਸੇਵਨ ਦਿਲ ਦੇ ਰੋਗ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚਾਕਲੇਟ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਜਾਣੋ ਇੱਕ ਦਿਨ ‘ਚ ਕਿੰਨੀ ਚਾਕਲੇਟ ਖਾ ਸਕਦੇ ਹੋ
40 ਗ੍ਰਾਮ ਵਜ਼ਨ ਵਾਲੀ ਡਾਰਕ ਚਾਕਲੇਟ ‘ਚ 190 ਕੈਲੋਰੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਇੱਕ ਦਿਨ ‘ਚ 30 ਤੋਂ 60 ਗ੍ਰਾਮ ਤੋਂ ਵੱਧ ਚਾਕਲੇਟ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਕੈਲੋਰੀ ਕਾਊਂਟ ਵੱਧਦਾ ਹੈ।

ਡਿਪ੍ਰੈਸ਼ਨ ਨੂੰ ਕਰੇ ਘੱਟ
ਡਾਰਕ ਚਾਕਲੇਟ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਨੂੰ ਨਿਯੰਤ੍ਰਿਤ ਕਰਦੇ ਹਨ। ਇਸ ਨਾਲ ਡਿਪ੍ਰੈਸ਼ਨ ਅਤੇ anxiety ਦੂਰ ਹੁੰਦੀ ਹੈ।

ਦਿਲ ਨੂੰ ਰੱਖੇ ਸਿਹਤਮੰਦ
ਡਾਰਕ ਚਾਕਲੇਟ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਸ ਨਾਲ ਖੂਨ ਦੇ ਥੱਕੇ ਬਣਨ ਦਾ ਖਤਰਾ ਘੱਟ ਹੁੰਦਾ ਹੈ ਅਤੇ ਦਿਲ ‘ਚ ਬਲੱਡ ਸਰਕੂਲੇਸ਼ਨ ਵੀ ਵੱਧਦਾ ਹੈ। ਇਸ ਨਾਲ ਸਟ੍ਰੋਕ, ਕੋਰੋਨਰੀ ਦਿਲ ਦੀ ਬਿਮਾਰੀ ਅਤੇ ਹਾਰਟ ਅਟੈਕ ਦਾ ਖ਼ਤਰਾ ਹੁੰਦਾ ਹੈ।

ਕੈਂਸਰ ਤੋਂ ਬਚਾਅ
ਖੋਜ ਦੇ ਅਨੁਸਾਰ ਡਾਰਕ ਚਾਕਲੇਟ ‘ਚ ਫਲੇਵੋਨੋਇਡ ਨਾਮਕ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ ਜੋ ਐਂਟੀਆਕਸੀਡੈਂਟ ਦੇ ਰੂਪ ‘ਚ ਕੰਮ ਕਰਦੇ ਹਨ। ਇਸ ਨਾਲ ਕੈਂਸਰ ਦੂਰ ਰਹਿੰਦਾ ਹੈ।

ਇਮਿਊਨਿਟੀ ਵਧਾਏ
ਚਾਕਲੇਟ ‘ਚ ਮੌਜੂਦ ਫਲੇਵੋਨੋਲਸ ਇਮਿਊਨਿਟੀ ਵਧਾਉਂਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਕੋਰੋਨਾ ਪੀਰੀਅਡ ‘ਚ ਇਮਿਊਨਿਟੀ ਵਧਾਉਣਾ ਹੋਰ ਵੀ ਜ਼ਰੂਰੀ ਹੈ ਇਸ ਲਈ ਹਰ ਰੋਜ਼ ਡਾਰਕ ਚਾਕਲੇਟ ਜ਼ਰੂਰ ਖਾਓ।

Likes:
0 0
Views:
231
Article Categories:
Health

Leave a Reply

Your email address will not be published. Required fields are marked *