ਤਕਰੀਬਨ ਹਰ ਘਰ ਵਿੱਚ ਆਮ ਤੌਰ ‘ਤੇ ਕਾਲੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੇ ਲੂਣ ਨੂੰ ‘ਸੋਲ ਵਾਟਰ’ ਵੀ ਕਿਹਾ ਜਾਂਦਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਲਾ ਨਮਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਵਿੱਚ ਮੈਗਨੀਸ਼ੀਅਮ, ਵਿਟਾਮਿਨ, ਆਇਰਨ, ਸਲਫਾਈਡ, ਸੋਡੀਅਮ ਕਲੋਰਾਈਡ ਆਦਿ ਗੁਣ ਹੁੰਦੇ ਹਨ, ਜੋ ਸਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।
ਕਾਲੇ ਨਮਕ ਦੇ ਫਾਇਦੇ –
ਭਾਰ ਘਟਾਉਣ ‘ਚ ਫਾਇਦੇਮੰਦ
ਕਾਲਾ ਨਮਕ ਭਾਰ ਘਟਾਉਣ ‘ਚ ਫਾਇਦੇਮੰਦ ਹੈ। ਕਾਲਾ ਨਮਕ ਸਰੀਰ ਵਿੱਚ ਮੌਜੂਦ ਚਰਬੀ ਨੂੰ ਘੱਟ ਕਰਦਾ ਹੈ।
ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦਗਾਰ
ਕਾਲਾ ਨਮਕ ਕੋਲੈਸਟਰੋਲ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੁੰਦਾ ਹੈ। ਸਾਦੇ ਨਮਕ ਦੀ ਬਜਾਏ ਕਾਲਾ ਲੂਣ ਦੇਣਾ ਦਿਲ ਦੀ ਬਿਮਾਰੀ ਅਤੇ ਬਲੱਡ ਪ੍ਰੈਸ਼ਰ ਵੱਧਣ ਦੇ ਮਾਮਲੇ ਵਿੱਚ ਚੰਗਾ ਸਾਬਿਤ ਹੁੰਦਾ ਹੈ।
ਪਾਚਨ ਤੰਤਰ ਨੂੰ ਸਹੀ ਰੱਖਦਾ ਹੈ
ਇਸ ਤੋਂ ਇਲਾਵਾ ਕਾਲਾ ਨਮਕ ਪਾਚਨ ਤੰਤਰ ਨੂੰ ਵੀ ਸਹੀ ਰੱਖਦਾ ਹੈ। ਪੇਟ ਦੇ ਦਰਦ, ਪੇਟ ਦੀ ਗੈਸ, ਪੇਟ ਫੁੱਲਣਾ, ਕਬਜ਼, ਆਦਿ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਕਾਲਾ ਨਮਕ ਬਹੁਤ ਪ੍ਰਭਾਵਸ਼ਾਲੀ ਹੈ।
ਭੁੱਖ ਦੀ ਕਮੀ ਨੂੰ ਦੂਰ ਕਰੇ
ਕਾਲਾ ਨਮਕ ਭੁੱਖ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਕਾਲਾ ਨਮਕ ਉਨ੍ਹਾਂ ਲੋਕਾਂ ਲਈ ਸੰਪੂਰਨ ਉਪਾਅ ਹੈ ਜਿਨ੍ਹਾਂ ਨੂੰ ਘੱਟ ਭੁੱਖ ਲੱਗਦੀ ਹੈ।
ਜ਼ੁਕਾਮ, ਖੰਘ ਅਤੇ ਦਮੇ ‘ਚ ਫਾਇਦੇਮੰਦ
ਜ਼ੁਕਾਮ, ਖੰਘ ਅਤੇ ਦਮੇ ਵਿੱਚ ਕਾਲਾ ਨਮਕ ਵਰਤਣਾ ਚੰਗਾ ਹੁੰਦਾ ਹੈ। ਪਾਣੀ ਗਰਮ ਕਰਨ ਅਤੇ ਇਸ ਵਿੱਚ ਕਾਲਾ ਨਮਕ ਮਿਲਾਉਣ ਤੋਂ ਬਾਅਦ, ਭਾਫ਼ ਲੈਣ ਨਾਲ ਖੰਘ, ਜ਼ੁਕਾਮ ਆਦਿ ਵੀ ਠੀਕ ਹੋ ਸਕਦੇ ਹਨ।